‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀ ਦੇਣਗੇ ਡਿਊਟ ਸੌਂਗ ’ਤੇ ਪ੍ਰਫਾਰਮੈਂਸ

Written by  Rupinder Kaler   |  January 28th 2020 01:52 PM  |  Updated: January 28th 2020 01:52 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਪ੍ਰਤੀਭਾਗੀ ਦੇਣਗੇ ਡਿਊਟ ਸੌਂਗ ’ਤੇ ਪ੍ਰਫਾਰਮੈਂਸ

‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਮੁਕਾਬਲਾ ਆਪਣੇ ਅਖੀਰਲੇ ਪੜਾਅ ’ਤੇ ਪਹੁੰਚ ਰਿਹਾ ਹੈ । ਇਸ ਪੜਾਅ ਵਿੱਚ ਪਹੁੰਚੇ ਪ੍ਰਤੀਭਾਗੀਆਂ ਨੂੰ ਸੰਗੀਤ ਦੀ ਹਰ ਕਸੌਟੀ ’ਤੇ ਪਰਖਿਆ ਜਾ ਰਿਹਾ ਹੈ । ਅੱਜ ਯਾਨੀ 28 ਜਨਵਰੀ ਦੇ ਐਪੀਸੋਡ ਵਿੱਚ ਇਹਨਾਂ ਪ੍ਰਤੀਭਾਗੀਆਂ ਦੇ ਡਿਊਟ ਸੌਂਗ ਦੇ ਮੁਕਾਬਲੇ ਹੋਣਗੇ । ਇਸ ਮੁਕਾਬਲੇ ਵਿੱਚ ਹਰ ਪ੍ਰਫਾਰਮੈਂਸ ਦੇਖਦੇ ਹੀ ਬਣਦੀ ਹੈ ਕਿਉਂਕਿ ਹਰ ਗਾਣਾ ਬਹੁਤ ਹੀ ਸ਼ਿੱਦਤ ਨਾਲ ਗਾਇਆ ਗਿਆ ਹੈ ।

ਜੇਕਰ ਤੁਸੀਂ ਵੀ ਆਪਣੇ ਪਸੰਦ ਦੇ ਪ੍ਰਤੀਭਾਗੀ ਦੀ ਪ੍ਰਫਾਰਮੈਂਸ ਦੇਖਣਾ ਚਾਹੁੰਦੇ ਹੋ ਤਾਂ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਰਾਤ 7.00 ਵਜੇ ਸੋਮਵਾਰ ਤੋਂ ਵੀਰਵਾਰ ਤੱਕ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਗੀਤ ਦੇ ਇਸ ਮਹਾ ਮੁਕਾਬਲੇ ਵਿੱਚ ਜੋ ਵੀ ਵਾਇਸ ਆਫ਼ ਪੰਜਾਬ ਬਣਕੇ ਜਾਵੇਗਾ ਉਸ ਦੀ ਕਿਸਮਤ ਬਦਲ ਜਾਵੇਗੀ ਕਿਉਂਕਿ ਪੀਟੀਸੀ ਪੰਜਾਬੀ ਇਹਨਾਂ ਪ੍ਰਤੀਭਾਗੀਆਂ ਨੂੰ ਇੱਕ ਪਲੇਟਫਾਰਮ ਉਪਲੱਬਧ ਕਰਵਾਏਗਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network