‘ਪੀਟੀਸੀ ਸ਼ੋਅਕੇਸ’ ’ਤੇ ਮਿਲੋ ‘ਜ਼ਿੰਦੇ ਮੇਰੀਏ’ ਦੀ ਸਟਾਰਕਾਸਟ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਨੂੰ

written by Rupinder Kaler | January 18, 2020

‘ਪੀਟੀਸੀ ਸ਼ੋਅਕੇਸ’ ਵਿੱਚ ਇਸ ਵਾਰ ਅਦਾਕਾਰ ਪਰਮੀਸ਼ ਵਰਮਾ, ਸੋਨਮ ਬਾਜਵਾ ਤੇ ਪੰਕਜ ਬੱਤਰਾ ਪਹੁੰਚ ਰਹੇ ਹਨ । ਇਹ ਸ਼ੋਅ ਬਹੁਤ ਹੀ ਫ਼ਿਲਮੀ ਹੋਣ ਵਾਲਾ ਹੈ ਕਿਉਂਕਿ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਆਪਣੀ ਆਉਣ ਵਾਲੀ ਫ਼ਿਲਮ ‘ਜ਼ਿੰਦੇ ਮੇਰੀਏ’ ਨੂੰ ਲੈ ਕੇ ਖੁੱਲ ਕੇ ਗੱਲਾਂ ਕਰਨ ਵਾਲੇ ਹਨ । ਫ਼ਿਲਮ ਦਾ ਹੀਰੋ ਤੇ ਹੀਰੋਇਨ ਜਿੱਥੇ ਫ਼ਿਲਮ ਦੀ ਅਣਛੂਹੇ ਪਹਿਲੂਆਂ ਤੋਂ ਜਾਣੂ ਕਰਵਾਉਣਗੇ ਉੱਥੇ ਫ਼ਿਲਮ ਦੇ ਡਾਇਰੈਕਟਰ ਪੰਕਜ ਬੱਤਰਾ ਫ਼ਿਲਮ ਦੀ ਸ਼ੂਟਿੰਗ ਦੌਰਾਨ ਆਈਆਂ ਮੁਸ਼ਕਿਲਾਂ ਦੇ ਰੂ-ਬ-ਰੂ ਕਰਵਾਉਣਗੇ । https://www.instagram.com/p/B7V6s62hhsZ/ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਕੰਸੈਪਟ ਬਹੁਤ ਹੀ ਵੱਖਰਾ ਹੈ ਜਿਸ ਤਰ੍ਹਾਂ ਦਾ ਫ਼ਿਲਮ ਦਾ ਟਰੇਲਰ ਹੈ ਉਸ ਨੂੰ ਦੇਖਕੇ ਲੱਗਦਾ ਹੈ, ਕਿਤੇ ਨਾ ਕਿਤੇ ਇਸ ਫ਼ਿਲਮ ਦੀ ਕਹਾਣੀ ਹਰ ਇੱਕ ਨਾਲ ਜੁੜੀ ਹੋਈ ਹੈ । ਟਰੇਲਰ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਜ਼ਿਆਦਾ ਪੈਸੇ ਅਤੇ ਦੁਨਿਆਵੀ ਚੀਜ਼ਾਂ ਪਾਉਣ ਦੀ ਚਾਹਤ 'ਚ ਇਨਸਾਨ ਕਈ ਵਾਰ ਉਹ ਰਿਸ਼ਤੇ ਵੀ ਸੰਭਾਲ ਨਹੀਂ ਪਾਉਂਦਾ ਜਿਨ੍ਹਾਂ ਦੀ ਬਦੌਲਤ ਉਹ ਕਿਸੇ ਵੀ ਮੁਕਾਮ 'ਤੇ ਪਹੁੰਚ ਸਕਦਾ ਹੈ । ਹੋਰ ਕੀ ਕੁਝ ਹੈ ਇਸ ਫ਼ਿਲਮ ਵਿੱਚ ਖ਼ਾਸ ਜਾਨਣ ਲਈ ਦੇਖੋ ‘ਪੀਸੀਸੀ ਸ਼ੋਅਕੇਸ’ ਦਿਨ ਬੁੱਧਵਾਰ (23 ਜਨਵਰੀ) ਨੂੰ ਰਾਤ 8.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

0 Comments
0

You may also like