ਕੋਰੋਨਾ ਕਾਲ ‘ਚ ਘਰ ਤੋਂ ਬਾਹਰ ਨਿਕਲਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

Written by  Lajwinder kaur   |  September 15th 2020 09:50 AM  |  Updated: September 15th 2020 09:54 AM

ਕੋਰੋਨਾ ਕਾਲ ‘ਚ ਘਰ ਤੋਂ ਬਾਹਰ ਨਿਕਲਣ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕੋਰੋਨਾ ਕਾਲ ਚੱਲ ਰਿਹਾ ਹੈ । ਇਸ ਖਤਰਨਾਕ ਵਾਇਰਸ ਨੇ ਲੱਖਾਂ ਦੀ ਗਿਣਤੀ 'ਚ ਜਾਨਾਂ ਲੈ ਲਈਆਂ ਨੇ । ਪਰ ਇਸ ਵਾਇਰਸ ਦੀ ਲਪੇਟ ‘ਚ ਆਉਣ ਤੋਂ ਅਸੀਂ ਖੁਦ ਨੂੰ ਬਚਾ ਸਕਦੇ ਹਾਂ । ਬਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ :-

ਸੈਨੀਟਾਇਜ਼ਰ ਰੱਖੋ ਨਾਲ-

ਜੇ ਬਹੁਤ ਜ਼ਰੂਰੀ ਕੰਮ ਹੋਵੇ ਉਦੋਂ ਹੀ ਘਰ ਤੋਂ ਬਾਹਰ ਨਿਕਲੋ । ਬਹੁਤ ਸਾਰੇ ਲੋਕਾਂ ਨੂੰ ਕੰਮ ਕਰਨ ਦੇ ਲਈ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ । ਇਸ ਲਈ ਹਮੇਸ਼ਾ ਆਪਣੇ ਨਾਲ ਸੈਨੀਟਾਇਜ਼ਰ ਦੀ ਬੋਤਲ ਪਰਸ ਜਾਂ ਜੇਬ ‘ਚ ਰੱਖੋ । ਥੋੜੇ-ਥੋੜੇ ਸਮੇਂ ਬਾਅਦ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰਦੇ ਰਹੋ ।

face mask covid-19

ਮਾਸਕ- ਘਰ ਤੋਂ ਬਾਹਰ ਨਿਕਲਣ ਵੇਲੇ ਚਿਹਰੇ ਉੱਤੇ ਮਾਸਕ ਜ਼ਰੂਰ ਪਾਵੋ । ਦਫਤਰਾਂ ‘ਚ ਕੰਮ ਕਰਨ ਤੋਂ ਲੈ ਕੇ ਬਜ਼ਾਰ ‘ਚ ਸਮਾਨ ਖਰੀਦਣ ਟਾਈਮ ਮਾਸਕ ਜ਼ਰੂਰ ਪਾ ਕੇ ਰੱਖੋ ।

digital payment covid-19

ਡੀਜ਼ੀਟਲ ਲੈਣ-ਦੇਣ ਕਰੋ- ਘਰ ਦੇ ਲਈ ਰਾਸ਼ਨ ਖਰੀਦਣ ਤੋਂ ਲੈ ਕੇ ਪੈਟਰੋਲ ਤੇ ਕਈ ਹੋਰ ਜ਼ਰੂਰੀ ਸਮਾਨ ਲੈਣ ਵੇਲੇ  ਜ਼ਿਆਦਾਤਰ ਡੀਜ਼ੀਟਲ ਪੇਮੈਂਟ ਕਰਨ ਦੀ ਕੋਸ਼ਿਸ ਕਰੋ । ਨੋਟਾਂ ਨੂੰ ਛੂਹਣ ਤੋਂ ਬਚੋ ।

hand wash due to corona virus

ਹੱਥ ਧੋਂਦੇ ਰਹੋ- ਜੇ ਤੁਸੀਂ ਬਾਹਰ ਤੋਂ ਆਪਣੇ ਘਰ ਵਾਪਿਸ ਆਉਂਦੇ ਹੋ ਤਾਂ ਸੱਭ ਤੋਂ ਪਹਿਲਾਂ ਆਪਣੇ ਹੱਥ ਸਾਬਣ ਦੇ ਨਾਲ ਚੰਗੀ ਤਰ੍ਹਾਂ ਧੋਵੋ । ਇਸ ਤੋਂ ਇਲਾਵਾ ਜੇ ਹੋ ਸਕੇ ਤਾਂ ਅੰਦਰ-ਬਾਹਰ ਦੇ ਲਈ ਦੋ ਜੁੱਤੀਆਂ ਦੇ ਜੋੜੇ ਰੱਖੋ । ਆਪਣੀ ਬਾਹਰ ਵਾਲੀਆਂ ਜੁੱਤੀਆਂ ਨੂੰ ਘਰ ਦੇ ਬਾਹਰ ਹੀ ਉਤਾਰ ਕੇ ਘਰ ਦੇ ਅੰਦਰ ਜਾਓ ।

door sanitizingਮੁੱਖ ਦਰਵਾਜ਼ੇ ਤੇ ਹੈਂਡਲਾਂ ਨੂੰ ਸੈਨੀਟਾਈਜ਼ ਕਰੋ- ਹਰ ਰੋਜ਼ ਆਪਣੇ ਘਰ ਦੇ ਮੇਨ ਗੇਟ ਨੂੰ ਜ਼ਰੂਰ ਧੋਵੋ । ਆਪਣੇ ਘਰ ਦੇ ਦਰਵਾਜ਼ਿਆਂ ਦੇ ਹੈਂਡਲਾਂ ਨੂੰ ਸੈਨੀਟਾਈਜ਼ ਕਰਦੇ ਰਹੋ ।

mobile and keys sanitizing

ਫੋਨ ਤੇ ਚਾਬੀਆਂ ਨੂੰ ਸੈਨੀਟਾਈਜ਼ ਕਰੋ- ਬਾਹਰ ਤੋਂ ਆ ਕੇ ਆਪਣੇ ਮੋਬਾਇਲ ਫੋਨ ਤੇ ਚਾਬੀਆਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਜ਼ਰੂਰ ਕਰੋ ।

wear mask


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network