ਇਸ ਫ਼ਿਲਮ ਅਦਾਕਾਰ ਦਾ ਪੂਰਾ ਪਰਿਵਾਰ ਆਇਆ ਕੋਰੋਨਾ ਦੀ ਚਪੇਟ ‘ਚ ਐਕਟਰ ਨੇ ਸਾਂਝੀ ਕੀਤੀ ਜਾਣਕਾਰੀ

Written by  Shaminder   |  April 08th 2020 11:08 AM  |  Updated: April 08th 2020 11:08 AM

ਇਸ ਫ਼ਿਲਮ ਅਦਾਕਾਰ ਦਾ ਪੂਰਾ ਪਰਿਵਾਰ ਆਇਆ ਕੋਰੋਨਾ ਦੀ ਚਪੇਟ ‘ਚ ਐਕਟਰ ਨੇ ਸਾਂਝੀ ਕੀਤੀ ਜਾਣਕਾਰੀ

ਕੋਰੋਨਾ ਵਾਇਰਸ ਦੀ ਲਪੇਟ ‘ਚ ਹੁਣ ਕਈ ਬਾਲੀਵੁੱਡ ਸਿਤਾਰੇ ਵੀ ਆ ਚੁੱਕੇ ਹਨ । ਇਹ ਵਾਇਰਸ ਲਗਾਤਾਰ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਕਨਿਕਾ ਕਪੂਰ ਤੋਂ ਬਾਅਦ ਫ਼ਿਲਮ ‘ਰਾਕ ਆਨ ਸਟਾਰ’ ‘ਚ ਕੰਮ ਕਰਨ ਵਾਲਾ ਅਦਾਕਾਰ ਪੂਰਬ ਦਾ ਪੂਰਾ ਪਰਿਵਾਰ ਵੀ ਇਸ ਵਾਇਰਸ ਦੀ ਲਪੇਟ ‘ਚ ਆ ਗਿਆ ਹੈ । ਇਸ ਬਾਰੇ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਇੱਕ ਲੰਬੀ ਪੋਸਟ ਵੀ ਲਿਖੀ ਹੈ । ਪੂਰਬ ਕੋਹਲੀ ਇਸ ਸਮੇਂ ਪਰਿਵਾਰ ਦੇ ਨਾਲ ਲੰਡਨ ‘ਚ ਹਨ ।

https://www.instagram.com/p/B-rQrT4jCUW/

ਪੂਰਬ ਨੇ ਦੱਸਿਆ ਕਿ ਉਹ, ਉਨ੍ਹਾਂ ਦੀ ਪਤਨੀ, ਬੇਟੀ ਅਤੇ ਬੇਟਾ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ।ਉਨ੍ਹਾਂ ਨੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ ।ਪੂਰਬ ਨੇ ਲਿਖਿਆ ਕਿ ‘ਸਾਨੂੰ ਫਲੂ ਸੀ, ਪਰ ਜਦੋਂ ਅਸੀਂ ਇਸ ਬਾਰੇ ਡਾਕਟਰ ਨੂੰ ਦੱਸਿਆ ਤਾਂ ਉਸ ਨੇ ਇਸ ਬਾਰੇ ਦੱਸਿਆ ਕਿ ਅਸੀਂ ਕੋਰੋਨਾ ਪਾਜ਼ੀਟਿਵ ਹਾਂ। ਇਹ ਫਲੂ ਵਰਗਾ ਹੀ ਹੈ ਅਤੇ ਕਫ ਜ਼ਿਆਦਾ ਹੁੰਦਾ ਹੈ ਅਤੇ ਸਾਹ ਲੈਣ ‘ਚ ਤਕਲੀਫ ਹੁੰਦੀ ਹੈ ।

https://www.instagram.com/p/B-VG-wTDRwK/

ਪੂਰਬ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਮੇਰੀ ਧੀ ਇਨਾਇਆ ਨੂੰ ਕੋਰੋਨਾ ਹੋਇਆ ਉਸ ਨੂੰ ਹਲਕਾ ਕਫ ਅਤੇ ਸਰਦੀ ਸੀ ਅਤੇ ਇਸ ਤੋਂ ਦੋ ਦਿਨ ਬਾਅਦ ਮੇਰੀ ਪਤਨੀ ਨੂੰ ਵੀ ਸੀਨੇ ‘ਚ ਤਕਲੀਫ ਹੋਣ ਲੱਗੀ । ਪੂਰਬ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਖੁਦ ਵੀ ਇਸ ਤੋਂ ਬਾਅਦ ਕਫ ਦੀ ਸ਼ਿਕਾਇਤ ਹੋਣ ਲੱਗ ਪਈ ਸੀ ।ਉਨ੍ਹਾਂ ਨੂੰ ਪੂਰੇ 3 ਦਿਨ ਤੱਕ ਕਫ ਰਿਹਾ । ਪੂਰਬ ਮੁਤਾਬਿਕ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ 100 ਤੋਂ 101 ਦੇ ਦਰਮਿਆਨ ਬੁਖਾਰ ਰਿਹਾ ਸੀ ਜਦੋਂਕਿ ਉਨ੍ਹਾਂ ਦੀ ਧੀ ਦਾ ਹਾਲ ਵੀ ਕੁਝ ਅਜਿਹਾ ਹੀ ਸੀ ।ਪਰ ਹੁਣ ਇਸ ਪਰਿਵਾਰ ਨੇ ਇਸ ਵਾਇਰਸ ਤੋਂ ਛੁਟਕਾਰਾ ਪਾ ਲਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network