Advertisment

ਗੁਰਲੇਜ਼ ਅਖਤਰ ਦਾ ਪੁੱਤਰ ਦਾਨਵੀਰ ਵੀ ਕਰ ਰਿਹਾ ਲੋਕਾਂ ਦੀ ਮਦਦ, ਵੀਡੀਓ ਗਾਇਕਾ ਨੇ ਕੀਤਾ ਸਾਂਝਾ

author-image
By Shaminder
New Update
ਗੁਰਲੇਜ਼ ਅਖਤਰ ਦਾ ਪੁੱਤਰ ਦਾਨਵੀਰ ਵੀ ਕਰ ਰਿਹਾ ਲੋਕਾਂ ਦੀ ਮਦਦ, ਵੀਡੀਓ ਗਾਇਕਾ ਨੇ ਕੀਤਾ ਸਾਂਝਾ
Advertisment
ਦੇਸ਼ ਭਰ ‘ਚ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਹੈ । ਅਜਿਹੇ ‘ਚ ਉਹ ਲੋਕ ਜੋ ਨਿੱਤ ਦਿਨ ਦਿਹਾੜੀ ਕਰਦੇ ਹਨ ਅਤੇ ਉਸੇ ਦਿਹਾੜੀ ਦੇ ਪੈਸਿਆਂ ਨਾਲ ਉਨ੍ਹਾਂ ਦੀਆਂ ਨਿੱਤ ਦਿਨ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ । ਉਨ੍ਹਾਂ ਲੋਕਾਂ ਲਈ ਮੁਸ਼ਕਿਲ ਖੜੀ ਹੋ ਚੁੱਕੀ ਹੈ। ਇਨ੍ਹਾਂ ਲੋਕਾਂ ਦੀ ਮਦਦ ਲਈ ਕੁਝ ਸੈਲੀਬ੍ਰੇਟੀਜ਼ ਵੀ ਅੱਗੇ ਆਏ ਹਨ । ਗਿੱਪੀ ਗਰੇਵਾਲ, ਗਗਨ ਕੋਕਰੀ, ਅੰਮ੍ਰਿਤ ਮਾਨ, ਸਣੇ ਕਈ ਕਲਾਕਾਰਾਂ ਨੇ ਮੁਸਬੀਤ ਦੀ ਇਸ ਘੜੀ ‘ਚ ਲੋਕਾਂ ਦੀ ਮਦਦ ਕੀਤੀ ਹੈ ਅਤੇ ਇਹ ਸੈਲੀਬ੍ਰੇਟੀਜ਼ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਹੋਰ ਵੇਖੋ:ਗੁਰਲੇਜ਼ ਅਖਤਰ ਨੇ ਇਸ ਅੰਦਾਜ਼ ‘ਚ ਮਨਾਇਆ ਭਰਾ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ https://www.instagram.com/p/B-XqwRnFCZp/ ਗੁਰਲੇਜ਼ ਅਖਤਰ ਨੇ ਵੀ ਆਪਣੇ ਪਰਿਵਾਰ ਸਣੇ ਅਜਿਹੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਰਾਸ਼ਨ ਪੈਕ ਕਰਨ ‘ਚ ਉਨ੍ਹਾਂ ਦਾ ਪੁੱਤਰ ਦਾਨਵੀਰ ਵੀ ਪਿੱਛੇ ਨਹੀਂ ਹੈ । ਗੁਰਲੇਜ਼ ਅਖਤਰ ਨੇ ਦਾਨਵੀਰ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । https://www.instagram.com/p/B-RkAdcF5VM/ ਇਸ ਤੋਂ ਇਲਾਵਾ ਗੁਰਲੇਜ਼ ਅਖਤਰ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਉਹ ਪੁਲਿਸ ਵਾਲਿਆਂ ਦੀ ਮਦਦ ਨਾਲ ਜਲੰਧਰ ਦੇ ਇੱਕ ਪਿੰਡ ‘ਚ ਲੋਕਾਂ ਦੀ ਮਦਦ ਕਰਦੇ ਹੋਏ ਵਿਖਾਈ ਦੇ ਰਹੇ ਹਨ । ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਭਾਰਤ ‘ਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment