Advertisment

ਬਿਨਾਂ ਦਵਾਈਆਂ ਦੇ ਗੋਆ ‘ਚ ਫਸੀ ਅਦਾਕਾਰਾ ਨਫੀਸਾ ਅਲੀ, ਕੈਂਸਰ ਸਰਵਾਈਵਰ ਹੈ ਅਦਾਕਾਰਾ, ਭਤੀਜੀ ਪਾਈ ਗਈ ਸੀ ਕੋਰੋਨਾ ਵਾਇਰਸ ਪਾਜ਼ੀਟਿਵ

author-image
By Shaminder
New Update
ਬਿਨਾਂ ਦਵਾਈਆਂ ਦੇ ਗੋਆ ‘ਚ ਫਸੀ ਅਦਾਕਾਰਾ ਨਫੀਸਾ ਅਲੀ, ਕੈਂਸਰ ਸਰਵਾਈਵਰ ਹੈ ਅਦਾਕਾਰਾ, ਭਤੀਜੀ ਪਾਈ ਗਈ ਸੀ ਕੋਰੋਨਾ ਵਾਇਰਸ ਪਾਜ਼ੀਟਿਵ
Advertisment
ਅਦਾਕਾਰਾ ਨਫੀਸਾ ਅਲੀ ਜਿਨ੍ਹਾਂ ਨੇ ਕਿ ਕੈਂਸਰ ਨੂੰ ਮਾਤ ਪਾਈ ਹੈ ।ਏਨੀਂ ਦਿਨੀਂ ਮਿਜ਼ੋਰਮ ‘ਚ ਹਨ ।ਖ਼ਬਰਾਂ ਮੁਤਾਬਕ ਇੱਕ ਅਖਬਾਰ ਨਾਲ ਗੱਲਬਾਤ ਕਰਦਿਆਂ ਹੋਇਆ ਨਫੀਸਾ ਨੇ ਕਿਹਾ ਕਿ ਉਹ ਲਾਕਡਾਊਨ ਕਾਰਨ  ਫਸੀ ਹੋਈ ਹੈ।ਇਹ ਵੀ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੀ ਭਤੀਜੀ ਨੂੰ ਕੋਰੋਨਾ ਵਾਇਰਸ ਪੀੜਤ ਪਾਇਆ ਗਿਆ ਹੈ । ਜਿਸ ਦਾ ਪਤਾ ਲੈਣ ਲਈ ਉਹ ਉੱਥੇ ਗਏ ਹੋਏ ਸਨ ।ਉਨ੍ਹਾਂ ਨੇ ਅੱਗੇ ਕਿਹਾ ਕਿ ਕਰਿਆਨੇ ਦੇ ਸਮਾਨ ਦੀਆਂ ਦੁਕਾਨਾਂ ਪਿਛਲੇ ਛੇ ਦਿਨਾਂ ਤੋਂ ਬੰਦ ਹਨ, ਮੈਂ ਇੱਕ ਕੈਂਸਰ ਸਰਵਾਈਵਰ ਹਾਂ ਅਤੇ ਮੈਨੂੰ ਵਧੀਆ ਖਾਣਪੀਣ ਦੀ ਜ਼ਰੂਰਤ ਹੈ । ਹੋਰ ਵੇਖੋ:ਯਮਲਾ ਪਗਲਾ ਦੀਵਾਨਾ,ਲਾਹੌਰ ਸਣੇ ਕਈ ਫ਼ਿਲਮਾਂ ‘ਚ ਕੰਮ ਕਰਨ ਵਾਲੀ ਨਫ਼ੀਸਾ ਅਲੀ ਦੀ ਕੈਂਸਰ ਕਾਰਨ ਹੋ ਗਈ ਅਜਿਹੀ ਹਾਲਤ,ਪਛਾਨਣਾ ਵੀ ਹੋਇਆ ਮੁਸ਼ਕਿਲ
Advertisment
https://www.instagram.com/p/B-exuUVpddI/ ਮੇਰੇ ਕੋਲ ਖਾਣ ਲਈ ਫਲ ਅਤੇ ਸਬਜ਼ੀਆਂ ਨਹੀਂ ਹਨ।ਮੈਂ ਮਿਜ਼ੋਰਮ ‘ਚ ਹਾਂ ਅਤੇ ਇੱਥੋਂ ਦੇ ਲੋਕ ਦਰਦਨਾਕ ਸਮਾਂ ਵੇਖ ਰਹੇ ਹਨ’। ਦੱਸ ਦਈਏ ਕਿ ਨਫੀਸਾ ਅਲੀ ਨੂੰ 2018 ‘ਚ ਉਨ੍ਹਾਂ ਨੂੰ ਕੈਂਸਰ ਦੀ ਸਟੇਜ 3 ਦਾ ਪਤਾ ਲੱਗਿਆ ਤੇ ਉਦੋਂ ਤੋਂ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ । https://www.instagram.com/p/B-eHvF2Jr5F/ ਨਫੀਸਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵਿਆਹ ਪੋਲੋ ਖਿਡਾਰੀ ਕਰਨਲ ਆਰ.ਐੱਸ ਸੋਢੀ ਨਾਲ ਹੋਇਆ ਹੈ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਤੋਂ ਕੁਝ ਸਮੇਂ ਲਈ ਬ੍ਰੇਕ ਲੈ ਲਿਆ ਸੀ । ਆਪਣੇ ਫ਼ਿਲਮੀ ਕਰੀਅਰ 'ਚ ਉਨ੍ਹਾਂ ਨੇ ਮਹਿਜ਼ 9 ਫ਼ਿਲਮਾਂ 'ਚ ਕੰਮ ਕੀਤਾ ਹੈ । https://www.instagram.com/p/B8LPE03JOgA/ ਉਹ ਹੁਣ ਤੱਕ ਧਰਮਿੰਦਰ,ਸ਼ਸ਼ੀ ਕਪੂਰ,ਅਮਿਤਾਭ ਬੱਚਨ ,ਸਲਮਾਨ ਖ਼ਾਨ ਸਣੇ ਕਈ ਵੱਡੇ ਕਲਾਕਾਰਾਂ ਨਾਲ ਫ਼ਿਲਮਾਂ ਕਰ ਚੁੱਕੇ ਹਨ ।ਕੈਂਸਰ ਦੀ ਥਰਡ ਸਟੇਜ ਨਾਲ ਜੂਝ ਰਹੀ ਨਫੀਸਾ ਆਪਣੇ ਪਰਿਵਾਰ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।ਨਫੀਸਾ ਦੇ ਇਸ ਹੌਸਲੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment