ਲਾਕ ਡਾਊਨ ਦੌਰਾਨ ਨੇਹਾ ਧੂਪੀਆ ਆਪਣੀ ਧੀ ਅਤੇ ਪਤੀ ਨਾਲ ਇਸ ਤਰ੍ਹਾਂ ਬਿਤਾ ਰਹੀ ਹੈ ਸਮਾਂ

Written by  Shaminder   |  April 04th 2020 11:19 AM  |  Updated: April 04th 2020 11:19 AM

ਲਾਕ ਡਾਊਨ ਦੌਰਾਨ ਨੇਹਾ ਧੂਪੀਆ ਆਪਣੀ ਧੀ ਅਤੇ ਪਤੀ ਨਾਲ ਇਸ ਤਰ੍ਹਾਂ ਬਿਤਾ ਰਹੀ ਹੈ ਸਮਾਂ

ਨੇਹਾ ਧੂਪੀਆ ਲਾਕਡਾਊਨ ਦੌਰਾਨ ਆਪਣੀ ਕਿਊਟ ਧੀ ਅਤੇ ਪਤੀ ਅੰਗਦ ਬੇਦੀ ਨਾਲ ਸਮਾਂ ਬਿਤਾ ਰਹੇ ਹਨ ।ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੀ ਧੀ ਮੇਹਰ ਵੀ ਨਜ਼ਰ ਆ ਰਹੀ ਹੈ ।  ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਅੰਗਦ ਵੀ ਇਨ੍ਹਾਂ ਤਸਵੀਰਾਂ ‘ਚ ਨਜ਼ਰ ਆ ਰਹੇ ਹਨ ।

https://www.instagram.com/p/B-geYfVn6Y3/

ਨੇਹਾ ਦੀਆਂ ਇਹ ਤਸਵੀਰਾਂ ਬਹੁਤ ਹੀ ਖੂਬਸੂਰਤ ਹਨ ।ਅੰਗਦ ਬੇਦੀ ਦੀ ਕੁਝ ਦਿਨ ਪਹਿਲਾਂ ਹੀ ਪੈਰ ਦੀ ਸਰਜਰੀ ਹੋਈ ਸੀ ਜਿਸ ਤੋਂ ਬਾਅਦ ਉਹ ਏਨੀਂ ਦਿਨੀਂ ਅਰਾਮ ਕਰ ਰਹੇ ਹਨ ।ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਚੁੱਪ ਚੁਪੀਤੇ ਵਿਆਹ ਕਰਵਾ ਲਿਆ ਸੀ । ਵਿਆਹ ਤੋਂ ਬਾਅਦ ਦੋਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ । ਨੇਹਾ ਧੂਪੀਆ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਹੁਣ ਉਹ ਆਪਣਾ ਖੁਦ ਦਾ ਇੱਕ ਸ਼ੋਅ ਚਲਾ ਰਹੇ ਹਨ ।

https://www.instagram.com/p/B-cfBn6lr56/

ਪਰ ਲਾਕ ਡਾਊਨ ਦੌਰਾਨ ਨੇਹਾ ਆਪਣੇ ਪਰਿਵਾਰ ਦੇ ਨਾਲ ਘਰ ‘ਚ ਹੀ ਸਮਾਂ ਬਿਤਾ ਰਹੇ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਕ ਡਾਊਨ ਦਾ ਐਲਾਨ ਕੀਤਾ ਹੋਇਆ ਹੈ ।ਜਿਸ ਦਾ ਪਾਲਣ ਪੂਰਾ ਦੇਸ਼ ਕਰ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network