ਕਿਹੜੀ ਗੱਲ ਤੋਂ ਡਰੇ ਸਹਿਮੇ ਹੋਏ ਹਨ ਬਾਲੀਵੁੱਡ ਦੇ ‘ਦਬੰਗ’ ਸਲਮਾਨ ਖ਼ਾਨ, ਵੀਡੀਓ ਸਾਂਝਾ ਕਰਕੇ ਦੱਸਿਆ ਕਾਰਨ

Written by  Shaminder   |  April 06th 2020 03:56 PM  |  Updated: April 06th 2020 03:56 PM

ਕਿਹੜੀ ਗੱਲ ਤੋਂ ਡਰੇ ਸਹਿਮੇ ਹੋਏ ਹਨ ਬਾਲੀਵੁੱਡ ਦੇ ‘ਦਬੰਗ’ ਸਲਮਾਨ ਖ਼ਾਨ, ਵੀਡੀਓ ਸਾਂਝਾ ਕਰਕੇ ਦੱਸਿਆ ਕਾਰਨ

ਬਾਲੀਵੁੱਡ ਫ਼ਿਲਮਾਂ ‘ਚ ਆਪਣੇ ਐਕਸ਼ਨ ਦੇ ਨਾਲ ਵਿਲੇਨ ਦੀਆਂ ਲੱਤਾਂ ਬਾਹਵਾਂ ਤੋੜਨ ਵਾਲੇ ਸਲਮਾਨ ਖ਼ਾਨ ਨੂੰ ਅੰਦਰੋਂ ਅੰਦਰੀਂ ਇੱਕ ਡਰ ਵੱਢ-ਵੱਢ ਖਾ ਰਹੇ ਹੈ ਅਤੇ ਇਸ ਕਾਰਨ ਉਹ ਬਹੁਤ ਹੀ ਡਰੇ ਸਹਿਮੇ ਹੋਏ ਹਨ । ਜੀ ਹਾਂ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਲਮਾਨ ਖ਼ਾਨ ਵਰਗੀ ਹਸਤੀ  ਨੂੰ ਕਿਸ ਚੀਜ਼ ਤੋਂ ਡਰ ਹੋ ਸਕਦਾ ਹੈ ! ਪਰ ਇਹ ਹਕੀਕਤ ਹੈ, ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕਰਕੇ ਇਸ ਡਰ ਦਾ ਕਾਰਨ ਵੀ ਦੱਸਿਆ ਹੈ ।ਸਲਮਾਨ ਖ਼ਾਨ ਦੇਸ਼ ‘ਚ ਫੈਲੀ ਕੋਰੋਨਾ ਵਾਇਰਸ ਵਰਗੀ ਗੰਭੀਰ ਬਿਮਾਰੀ ਤੋਂ ਪਰੇਸ਼ਾਨ ਹਨ ਅਤੇ ਡਰੇ ਹੋਏ ਵੀ ਹਨ ।

https://www.instagram.com/p/B-nEqe1lEl3/

ਸਲਮਾਨ ਖ਼ਾਨ ਆਪਣੇ ਭਤੀਜੇ ਦੇ ਨਾਲ ਨਜ਼ਰ ਆ ਰਹੇ ਨੇ ਉਨ੍ਹਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਅਤੇ ਇਸ ਵੀਡੀਓ ‘ਚ ਉਹ ਬੋਲ ਰਹੇ ਹਨ ਕਿ ਮੈਂ ਹਾਂ ਸਲਮਾਨ ਖ਼ਾਨ ‘ਤੇ ਇਹ ਹੈ ਨਿਰਵਾਣ । ਅਸੀਂ ਇੱਥੇ ਆਏ ਸੀ ਅਤੇ ਕੁਝ ਦਿਨ ਤੱਕ ਅਸੀਂ ਇੱਥੇ ਹੀ ਰਹਾਂਗੇ।ਉਨ੍ਹਾਂ ਨੂੰ ਆਪਣੇ ਪਿਤਾ ਨੂੰ ਮਿਲਿਆਂ ਹੋਇਆਂ ਤਿੰਨ ਹਫ਼ਤੇ ਹੋ ਚੁੱਕੇ ਹਨ ਅਤੇ ਆਪਣੇ ਪਿਤਾ ਨੂੰ ਨਹੀਂ ਵੇਖਿਆ।ਅਸੀਂ ਸਾਰੇ ਇੱਥੇ ਹਾਂ ਤੇ ਸਾਡੇ ਪਿਤਾ ਘਰ ‘ਚ ਇੱਕਲੇ ਹੀ ਹਨ ।

https://www.instagram.com/p/B9uQF-LlIsY/

ਸਲਮਾਨ ਇਸ ਵੀਡੀਓ ‘ਚ ਹੋਰ ਅੱਗੇ ਕਹਿੰਦੇ ਹਨ ਕਿ ਫ਼ਿਲਮ ਦਾ ਡਾਇਲਾਗ ਹੈ, ਜੋ ਡਰ ਗਿਆ...ਸਮਝੋ ਮਰ ਗਿਆ। ਇਹ ਇੱਥੇ ਲਾਗੂ ਨਹੀਂ ਹੁੰਦਾ। ਅਸੀਂ ਲੋਕ ਡਰ ਗਏ ਹਾਂ ਤੇ ਬਹੁਤ ਬਹਾਦਰੀ ਨਾਲ ਕਹਿ ਰਹੇ ਹਾਂ ਕਿ ਅਸੀਂ ਸੱਚੀ ਡਰ ਗਏ ਹਾਂ। ਤੁਸੀਂ ਲੋਕ ਵੀ ਜ਼ਿਆਦਾ ਬਹਾਦਰ ਨਾ ਬਣਿਓ। ਸਲਮਾਨ ਦਾ ਸਾਥ ਦੇ ਰਹੇ ਨਿਰਵਾਣ ਕਹਿੰਦੇ ਕਿ ਘਰ 'ਚ ਰਹੋ ਤੇ ਸੁਰੱਖਿਅਤ ਰਹੋ। ਲੋਕਾਂ ਤੋਂ ਦੂਰੀ ਬਣਾਈ ਰੱਖੋ। ਸਲਮਾਨ ਖਾਨ ਅੱਗੇ ਕਹਿੰਦੇ ਹਨ ਕਿ ਜੋ ਡਰ ਗਿਆ ਸਮਝੋ ਉਹ ਬਚ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network