Advertisment

ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ਦੀ ਇਸ ਗਾਇਕ ਜੋੜੀ ਨੂੰ ਸੜਕ ‘ਤੇ ਲਿਆਂਦਾ, ਇਹ ਕੰਮ ਕਰਕੇ ਕਰ ਰਹੇ ਗੁਜ਼ਾਰਾ

author-image
By Shaminder
New Update
ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ਦੀ ਇਸ ਗਾਇਕ ਜੋੜੀ ਨੂੰ ਸੜਕ ‘ਤੇ ਲਿਆਂਦਾ, ਇਹ ਕੰਮ ਕਰਕੇ ਕਰ ਰਹੇ ਗੁਜ਼ਾਰਾ
Advertisment
ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ‘ਚ ਵੇਖਣ ਨੂੰ ਮਿਲ ਰਿਹਾ ਹੈ । ਅਜਿਹੇ ‘ਚ ਆਰਥਿਕ ਮੰਦੀ ਵੀ ਪੈਰ ਪਸਾਰ ਚੁੱਕੀ ਹੈ । ਪਰ ਇਸ ਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਗਰੀਬੀ ਰੇਖਾ ਦੇ ਥੱਲੇ ਜੀਵਨ ਜਿਉਣ ਅਤੇ ਮਜ਼ਦੂਰ ਵਰਗ ‘ਤੇ ਸਭ ਤੋਂ ਜ਼ਿਆਦਾ ਪਿਆ ਹੈ । ਹਾਲਾਂ ਕਿ ਅਜਿਹੇ ਲੋਕਾਂ ਦੀ ਮਦਦ ਲਈ ਕਈ ਸੈਲੀਬ੍ਰੇਟੀਜ਼ ਵੀ ਅੱਗੇ ਆਏ ਹਨ ।ਪਰ ਕੁਝ ਲੋਕ ਮੰਗਣ ਜਾਂ ਕਿਸੇ ਦੇ ਅੱਗੇ ਹੱਥ ਅੱਡਣ ਦੀ ਬਜਾਏ ਦਸਾਂ ਨਹੁੰਆਂ ਦੀ ਕਿਰਤ ਕਰਨ ‘ਚ ਵਿਸ਼ਵਾਸ਼ ਰੱਖਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਜੋੜੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿਸੇ ਸਮੇਂ ਸਟੇਜਾਂ, ਮੇਲਿਆਂ ਅਤੇ ਹੋਰ ਕਈ ਪ੍ਰੋਗਰਾਮਾਂ ‘ਚ ਆਪਣੇ ਗੀਤ ਪੇਸ਼ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ । Singer Amritsar Singer Amritsar ਪਰ ਅੱਜ ਕੋਰੋਨਾ ਵਰਗੀ ਮਹਾਂਮਾਰੀ ਨੇ ਇਨ੍ਹਾਂ ਦੀ ਰੋਜ਼ੀ ਰੋਟੀ ਵੀ ਖੋਹ ਲਈ ਹੈ ਕਿਉਂਕਿ ਇਸ ਮਹਾਂਮਾਰੀ ਕਾਰਨ ਮੇਲਿਆਂ, ਸਟੇਜਾਂ ਅਤੇ ਧਾਰਮਿਕ ਸਮਾਰੋਹਾਂ ‘ਤੇ ਇੱਕਠ ਕਰਨ ‘ਤੇ ਪਾਬੰਦੀ ਲੱਗ ਚੁੱਕੀ ਹੈ । ਜਿਸ ਕਾਰਨ ਇਸ ਗਾਇਕ ਜੋੜੀ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਚੁੱਕਿਆ ਹੈ । ਪਰ ਇਸ ਗਾਇਕ ਜੋੜੀ ਨੇ ਹਾਰ ਨਹੀਂ ਮੰਨੀ ਅਤੇ ਜਦੋਂ ਗੀਤਾਂ ਲਈ ਅਖਾੜਿਆਂ ਦਾ ਸਿਲਸਿਲਾ ਬੰਦ ਹੋ ਗਿਆ ਤਾਂ ਇਸ ਗਾਇਕ ਜੋੜੀ ਨੇ ਸਬਜ਼ੀ ਵੇਚਣਾ ਸ਼ੁਰੂ ਕਰ ਦਿੱਤਾ ਅੰਮ੍ਰਿਤਸਰ ਦੀ ਰਹਿਣ ਵਾਲੀ ਇਹ ਗਾਇਕ ਜੋੜੀ ਬੜੇ ਮੁਸ਼ਕਿਲ ਦੇ ਦੌਰ ‘ਚ ਗੁਜ਼ਰ ਰਹੀ ਹੈ । ਇਸ ਜੋੜੀ ਦਾ ਕਹਿਣਾ ਹੈ ਕਿ ਕਿਸੇ ਕੋਲੋਂ ਮੰਗਣ ਨਾਲੋਂ ਬਿਹਤਰ ਹੈ ਕਿ ਉਹ ਇਸ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਲੈਣ ।ਇਹ ਜੋੜੀ ਹੁਣ ਅੰਮ੍ਰਿਤਸਰ ‘ਚ ਸਬਜ਼ੀ ਵੇਚਦੀ ਹੈ ਅਤੇ ਨਾਲ ਹੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਵੀ ਕਰਦੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment