ਅਦਾਕਾਰ ਵਰੁਣ ਧਵਨ ਦੇ ਰਿਸ਼ਤੇਦਾਰ ਨੂੰ ਹੋਇਆ ਕੋਰੋਨਾ ਵਾਇਰਸ, ਅਦਾਕਾਰ ਨੇ ਲੋਕਾਂ ਨੂੰ ਕੀਤੀ ਅਪੀਲ

Written by  Shaminder   |  April 13th 2020 11:34 AM  |  Updated: April 13th 2020 11:34 AM

ਅਦਾਕਾਰ ਵਰੁਣ ਧਵਨ ਦੇ ਰਿਸ਼ਤੇਦਾਰ ਨੂੰ ਹੋਇਆ ਕੋਰੋਨਾ ਵਾਇਰਸ, ਅਦਾਕਾਰ ਨੇ ਲੋਕਾਂ ਨੂੰ ਕੀਤੀ ਅਪੀਲ

ਅਦਾਕਾਰ ਵਰੁਣ ਧਵਨ ਦੇ ਅਮਰੀਕਾ ‘ਚ ਰਹਿਣ ਵਾਲੇ ਇੱਕ ਰਿਸ਼ਤੇਦਾਰ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਘਰਾਂ ‘ਚ ਹੀ ਰਹਿਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਦੋਂ ਤੱਕ ਸਾਡੇ ਕਿਸੇ ਨਜ਼ਦੀਕੀ ਨੂੰ ਇਹ ਬੀਮਾਰੀ ਨਹੀਂ ਹੋ ਜਾਂਦੀ , ਉਦੋਂ ਤੱਕ ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ।

vd 0 vd 0

ਉਨ੍ਹਾਂ ਨੇ ਕਿਹਾ ਕਿ ਇਸ ਬਿਮਾਰੀ ‘ਤੇ ਕਾਬੂ ਪਾਉਣ ਲਈ ਸਾਨੁੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ ।ਇੰਸਟਾਗ੍ਰਾਮ ਲਾਈਵ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬਚਪਨ ਦੀ ਦੋਸਤ ਅਤੇ ਅਦਾਕਾਰਾ ਜੋਇਆ ਮੋਰਾਨੀ ਸਨ । ਜਿਸ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ ।

https://www.instagram.com/p/B9_nP4IhMsc/

ਉਨ੍ਹਾਂ ਦੇ ਪਿਤਾ ਅਤੇ ਨਿਰਮਾਤਾ ਕਰੀਮ ਮੋਰਾਨੀ ਅਤੇ ਭੈਣ ਸਾਜ਼ਾ ਨੂੰ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ ਅਤੇ ਫ਼ਿਲਹਾਲ ਸਭ ਦਾ ਇਲਾਜ ਚੱਲ ਰਿਹਾ ਹੈ ।

https://www.instagram.com/p/B98wgEUBwm0/

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਰਬ ਕੋਹਲੀ ਅਤੇ ਗਾਇਕਾ ਕਨਿਕਾ ਕਪੂਰ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਸੀ ਪਰ ਦੋਨਾਂ ਕਲਾਕਾਰਾਂ ਨੇ ਇਸ ਬੀਮਾਰੀ ਨੁੰ ਹਰਾ ਦਿੱਤਾ ਹੈ ਅਤੇ ਦੋਵੇਂ ਤੰਦਰੁਸਤ ਹੋ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network