ਲਾਸ ਏਂਜਲਸ ‘ਚ ਕੋਰੋਨਾ ਦਾ ਕਹਿਰ ਮੁੜ ਤੋਂ ਜਾਰੀ, ਪ੍ਰੀਤੀ ਜ਼ਿੰਟਾ ਨੇ ਕਿਹਾ 'ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਅਜਿਹਾ ਦੁਬਾਰਾ ਹੋ ਰਿਹਾ'

written by Shaminder | December 03, 2020

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦੇ ਹੋਏ ਲਾਸ ਏਂਜਲਸ ‘ਚ ਮੁੜ ਤੋਂ ਤਿੰਨ ਹਫਤਿਆਂ ਲਈ ਲਾਕਡਾਊਨ ਦੀ ਲਗਾਇਆ ਗਿਆ ਹੈ । ਲੋਕ ਘਰਾਂ ਚੋਂ ਬਾਹਰ ਨਹੀਂ ਨਿਕਲ ਰਹੇ ।ਪ੍ਰੀਤੀ ਜ਼ਿੰਟਾ ਨੇ ਅਮਰੀਕਾ ਦੇ ਲਾਸ ਏਂਜਲਸ ਤੋਂ ਹਾਲਾਤਾਂ ਦੀ ਇੱਕ ਤਸਵੀਰ ਵੀ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ ।  Preity Zinta ਇਸ ਤਸਵੀਰ ‘ਚ ਪ੍ਰੀਤੀ ਜ਼ਿੰਟਾ ਵਿਖਾ ਰਹੀ ਹੈ ਕਿ ਕਿਸ ਤਰ੍ਹਾਂ ਸੜਕਾਂ ਖਾਲੀ ਪਈਆਂ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਲਾਸ ਏਂਜਲਸ ‘ਚ ਤਿੰਨ ਹਫਤਿਆਂ ਦਾ ਲਾਕਡਾਊਨ ਸ਼ੁਰੂ ਹੋ ਗਿਆ ਹੈ ਅਤੇ ਸੜਕਾਂ ਫਿਰ ਖਾਲੀ ਹੋ ਗਈਆਂ ਹਨ । ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਕੈਲੀਫੋਰਨੀਆ ‘ਚ ਪਤੀ ਨਾਲ ਬਰਫ ਦੀਆਂ ਵਾਦੀਆਂ ‘ਚ ਇਸ ਤਰ੍ਹਾਂ ਕੀਤੀ ਮਸਤੀ, ਵੀਡੀਓ ਵਾਇਰਲ
Preity Zinta ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਅਜਿਹਾ ਦੁਬਾਰਾ ਹੋ ਰਿਹਾ ਹੈ । ਸਭ ਲੋਕ ਆਪਣਾ ਧਿਆਨ ਰੱਖਣ ਅਤੇ ਸੁਰੱਖਿਅਤ ਰਹਿਣ ਤੇ ਆਪਣਾ ਮਾਸਕ ਪਾਉਣ। ਪ੍ਰੀਤੀ ਜ਼ਿੰਟਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕ ਵੀ ਲਗਾਤਾਰ ਕਮੈਂਟਸ ਕਰ ਰਹੇ ਹਨ ਅਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ । preity zinta ਦੱਸ ਦਈਏ ਕਿ ਪ੍ਰੀਤੀ ਜ਼ਿੰਟਾ ਨੇ ਵਿਦੇਸ਼ੀ ਮੂਲ ਦੇ ਸ਼ਖਸ ਨਾਲ ਵਿਆਹ ਕਰਵਾਇਆ ਹੈ ਅਤੇ ਉਹ ਵਿਦੇਸ਼ ‘ਚ ਹੀ ਸੈਟਲ ਹਨ । https://twitter.com/realpreityzinta/status/1334403509685370881

0 Comments
0

You may also like