ਘਰ ਵਿੱਚ ਕੈਦ ਹਿਮਾਂਸ਼ੀ ਖੁਰਾਣਾ ਨੇ ਪਕਾਈਆਂ ਰੋਟੀਆਂ, ਵੀਡੀਓ ’ਤੇ ਲੋਕ ਇਸ ਤਰ੍ਹਾਂ ਦੇ ਕਰ ਰਹੇ ਹਨ ਕਮੈਂਟ

Written by  Rupinder Kaler   |  March 28th 2020 01:10 PM  |  Updated: March 28th 2020 01:10 PM

ਘਰ ਵਿੱਚ ਕੈਦ ਹਿਮਾਂਸ਼ੀ ਖੁਰਾਣਾ ਨੇ ਪਕਾਈਆਂ ਰੋਟੀਆਂ, ਵੀਡੀਓ ’ਤੇ ਲੋਕ ਇਸ ਤਰ੍ਹਾਂ ਦੇ ਕਰ ਰਹੇ ਹਨ ਕਮੈਂਟ

ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵ ਨੂੰ ਰੋਕਣ ਲਈ ਦੇਸ਼ ਭਰ ਵਿੱਚ ਲਾਕਡਾਊਨ ਹੈ । 21 ਦਿਨ ਦੇ ਇਸ ਲਾਕਡਾਊਨ ਦੇ ਚਲਦੇ ਸੈਲੀਬ੍ਰਿਟੀ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਨਾ ਸਿਰਫ਼ ਘਰ ਰਹਿਣ ਦੀ ਸਲਾਹ ਦੇ ਰਹੇ ਹਨ ਬਲਕਿ ਉਹਨਾਂ ਨਾਲ ਜੁੜ ਵੀ ਰਹੇ ਹਨ । ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਦਾ ਵੀ ਇੱਕ ਵੀਡੀਓ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ ।

https://www.instagram.com/p/B-M6M6jg46F/

ਇਸ ਵੀਡੀਓ ਵਿੱਚ ਹਿਮਾਂਸ਼ੀ ਰੋਟੀਆਂ ਪਕਾ ਰਹੀ ਹੈ । ਰੋਟੀਆਂ ਪਕਾਉਣ ਦੇ ਨਾਲ ਨਾਲ ਇੱਕ ਅੰਗਰੇਜ਼ੀ ਗਾਣਾ ਵੀ ਗੁਣ ਗੁਣਾ ਰਹੀ ਹੈ । ਹਿਮਾਂਸ਼ੀ ਦੇ ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ ।

https://www.instagram.com/p/B-PcQ1yHhlT/?utm_source=ig_embed

ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 149 ਮਾਮਲੇ ਸਾਹਮਣੇ ਆਏ ਹਨ । ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾ ਦੇ ਮਾਮਲੇ ਵੱਧ ਕੇ 873 ਹੋ ਗਏ ਹਨ ਤੇ 19 ਲੋਕਾਂ ਦੀ ਜਾਨ ਚਲੀ ਗਈ ਹੈ । ਸਰਕਾਰ ਇਸ ਬਿਮਾਰੀ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦਾ ਕਦਮ ਉਠਾ ਰਹੀ ਹੈ ।

https://www.instagram.com/p/B-G90OPAPAl/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network