ਕੋਰੋਨਾ ਕਹਿਰ : ਅੰਮ੍ਰਿਤ ਮਾਨ ਨੇ ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਭਾਵੁਕ ਸੁਨੇਹਾ, ਸਰੋਤਿਆਂ ਨੂੰ ਕੀਤੀ ਖ਼ਾਸ ਅਪੀਲ

Written by  Shaminder   |  March 25th 2020 10:39 AM  |  Updated: March 25th 2020 10:39 AM

ਕੋਰੋਨਾ ਕਹਿਰ : ਅੰਮ੍ਰਿਤ ਮਾਨ ਨੇ ਆਪਣੇ ਮਾਪਿਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਇਹ ਭਾਵੁਕ ਸੁਨੇਹਾ, ਸਰੋਤਿਆਂ ਨੂੰ ਕੀਤੀ ਖ਼ਾਸ ਅਪੀਲ

ਕੋਰੋਨਾ ਵਾਇਰਸ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਹੁਣ ਤੱਕ ਕਈ ਲੋਕ ਮੌਤ ਦੇ ਆਗੌਸ਼ ‘ਚ ਸਮਾ ਚੁੱਕੇ ਹਨ । ਜਦੋਂਕਿ ਕਈ ਲੋਕ ਜ਼ੇਰੇ ਇਲਾਜ਼ ਹਨ । ਮੋਦੀ ਸਰਕਾਰ ਵੱਲੋਂ ਇਸ ਵਾਇਰਸ ਨੂੰ ਖਤਮ ਕਰਨ ਲਈ ਲਾਕ ਡਾਊਨ ਦਾ ਸੱਦਾ ਦਿੱਤਾ ਗਿਆ ਹੈ ।ਪਰ ਇਸ ਦੇ ਬਾਵਜੂਦ ਕੁਝ ਲੋਕ ਇਸ ਬਿਮਾਰੀ ਨੂੰ ਬਹੁਤ ਹੀ ਹਲਕੇ ‘ਚ ਲੈ ਰਹੇ ਹਨ ।

https://www.instagram.com/p/B-HJrrbBDPx/

ਅਜਿਹੇ ‘ਚ ਸੈਲੀਬ੍ਰੇਟੀ ਵੀ ਸਰਕਾਰ ਦੇ ਇਸ ਲਾਕਡਾਊਨ ਦੇ ਸਮਰਥਨ ‘ਚ ਅੱਗੇ ਆਏ ਹਨ ਅਤੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਰਹਿਣ ਦੀ ਨਸੀਹਤ ਦੇ ਰਹੇ ਨੇ । ਅੰਮ੍ਰਿਤ ਮਾਨ ਵੀ ਆਪਣੇ ਘਰ ਪਰਿਵਾਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੇ ਹਨ ਅਤੇ ਲੋਕਾਂ ਨੂੰ ਵੀ ਘਰਾਂ ‘ਚ ਹੀ ਰਹਿਣ ਦੀ ਅਪੀਲ ਕਰ ਰਹੇ ਹਨ ।

https://www.instagram.com/p/B96r_WyBxbn/

ਉਨ੍ਹਾਂ ਨੇ ਆਪਣੇ ਮਾਪਿਆਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ “ਆਪਣੇ ਮਾਪਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ, ਦੱਸੋ ਉਨ੍ਹਾਂ ਨੂੰ ਖੁੱਲ ਕੇ ਕਿ ਕਿੰਨਾ ਪਿਆਰ ਕਰਦੇ ਹੋ ਤੁਸੀਂ ਉਨ੍ਹਾਂ ਨੂੰ, ਘਰ ‘ਚ ਹੀ ਰਹੋ”।

https://www.instagram.com/p/B8f0TMHh-eH/

ਅੰਮ੍ਰਿਤ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦਿਖਾ ਚੁੱਕੇ ਨੇ । ‘ਆਟੇ ਦੀ ਚਿੜੀ’, ‘ਲੌਂਗ ਲਾਚੀ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network