ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਗਾਇਕ ਗੁਰੂ ਰੰਧਾਵਾ ਨੇ ਦਾਨ ਕੀਤੀ ਆਪਣੀ ਸੇਵਿੰਗ

Written by  Rupinder Kaler   |  March 30th 2020 03:11 PM  |  Updated: March 30th 2020 03:11 PM

ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਗਾਇਕ ਗੁਰੂ ਰੰਧਾਵਾ ਨੇ ਦਾਨ ਕੀਤੀ ਆਪਣੀ ਸੇਵਿੰਗ

ਕੋਰੋਨਾ ਵਾਇਰਸ ਨੂੰ ਹਰਾਉਣ ਲਈ ਪੂਰੀ ਦੁਨੀਆ ਵਿੱਚ ਜੰਗ ਚਲ ਰਹੀ ਹੈ । ਇਹ ਜੰਗ ਮੁੱਨਖਤਾ ਨੂੰ ਬਚਾਉਣ ਤੇ ਮਹਾਂਮਾਰੀ ਨੂੰ ਹਰਾਉਣ ਦੀ ਹੈ । ਜਿਸ ਕਰਕੇ ਭਾਰਤ ਵਿੱਚ 21 ਦਿਨ ਦਾ ਲਾਕਡਾਊਨ ਕੀਤਾ ਗਿਆ ਹੈ ਅੱਜ ਇਸ ਦਾ 5ਵਾਂ ਦਿਨ ਹੈ । ਇਸ ਸਭ ਦੇ ਚਲਦੇ ਫ਼ਿਲਮੀ ਹਸਤੀਆਂ ਨੇ ਵੀ ਆਪਣੀਆਂ ਤਿਜੋਰੀਆਂ ਖੋਲ ਦਿੱਤੀਆਂ ਹਨ । ਪ੍ਰਭਾਸ ਨੇ 4 ਕਰੋੜ ਰੁਪਏ ਦਾਨ ਕੀਤੇ ਹਨ ਜਦੋਂ ਕਿ ਅਕਸ਼ੇ ਕੁਮਾਰ ਨੇ 25 ਕਰੋੜ ਰੁਪਏ ਦਾਨ ਕੀਤੇ ਹਨ ਉੱਧਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਪ੍ਰਧਾਨ ਮੰਤਰੀ ਦੀ ਅਪੀਲ ਤੇ ਆਪਣੀ ਸੇਵਿੰਗ ਦਾਨ ਕਰ ਦਿੱਤੀ ਹੈ ।

https://www.instagram.com/p/B959hbhn6Ef/

ਗੁਰੂ ਰੰਧਾਵਾ ਨੇ ਪ੍ਰਧਾਨ ਮੰਤਰੀ ਕੋਸ਼ ਵਿੱਚ 20 ਲੱਖ ਰੁਪਏ ਦੀ ਰਾਸ਼ੀ ਜਮਾਂ ਕਰਵਾਈ ਹੈ । ਇਸ ਦੀ ਜਾਣਕਾਰੀ ਰੰਧਾਵਾ ਨੇ ਆਪਣੇ ਟਵਿੱਟਰ ਤੇ ਸ਼ੇਅਰ ਕੀਤੀ ਹੈ । ਗੁਰੂ ਰੰਧਾਵਾ ਨੇ ਪ੍ਰਧਾਨ ਮੰਤਰੀ ਦੇ ਟਵੀਟ ਤੇ ਰੀਟਵੀਟ ਕਰਕੇ ਲਿਖਿਆ ਹੈ ‘ਮੈਂ ਆਪਣੀ ਬਚਤ ਵਿੱਚੋਂ ਪ੍ਰਧਾਨ ਮੰਤਰੀ ਕੋਸ ਵਿੱਚ 20 ਲੱਖ ਰੁਪਏ ਜਮਾਂ ਕਰਵਾ ਰਿਹਾ ਹਾਂ, ਚਲੋ ਇੱਕ ਦੂਜੇ ਦੀ ਮਦਦ ਕਰੀਏ । ਮੈਂ ਆਪਣੇ ਸਟੇਜ ਸ਼ੋਅ ਤੇ ਗਾਣਿਆਂ ਨਾਲ ਇਹ ਪੈਸੇ ਕਮਾਏ ਹਨ । ਇਹ ਮੇਰਾ ਯੋਗਦਾਨ ਹੈ’। ਗੁਰੂ ਰੰਧਾਵਾ ਦੇ ਇਸ ਟਵੀਟ ਤੇ ਉਹਨਾਂ ਦੇ ਪ੍ਰਸ਼ੰਸਕ ਕਮੈਂਟ ਕਰ ਰਹੇ ਹਨ ।

https://twitter.com/GuruOfficial/status/1243892590467936256

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network