ਕੋਰੋਨਾ ਵਾਇਰਸ ਦਾ ਕਹਿਰ : ਐਮੀ ਵਿਰਕ ਦੇ ਬੇਬੇ ਬਾਪੂ ਵੀ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਨੂੰ ਵੰਡ ਰਹੇ ਰਾਸ਼ਨ, ਇਸ ਤਰ੍ਹਾਂ ਕਰ ਰਹੇ ਤਿਆਰੀ

written by Shaminder | March 28, 2020

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਪਰ ਮੁਸ਼ਕਿਲ ਦੀ ਇਸ ਘੜੀ ‘ਚ ਸਭ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ ਦਿਹਾੜੀਦਾਰ ਮਜ਼ਦੂਰਾਂ ਅਤੇ ਕਾਮਿਆਂ ਨੂੰ । ਜਿਨ੍ਹਾਂ ਨੂੰ ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਣ ਲਈ ਸਿਰਫ਼ ਦਿਹਾੜੀ ਦਾ ਸਹਾਰਾ ਹੈ । ਅਜਿਹੇ ‘ਚ ਉਨ੍ਹਾਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਕਈ ਲੋਕ ਅੱਗੇ ਆਏ ਹਨ । ਜਿੱਥੇ ਸਮਾਜ ਸੇਵੀ ਸੰਸਥਾਵਾਂ ਇਸ ਮਾਮਲੇ ‘ਚ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਈਆਂ ਹਨ । ਹੋਰ ਵੇਖੋ:ਇਸ ਵਜ੍ਹਾ ਕਰਕੇ ਐਮੀ ਵਿਰਕ ਬੀਟ ਸੌਂਗ ਦੇ ਮੁਕਾਬਲੇ ਗਾਉਂਦੇ ਹਨ ਜ਼ਿਆਦਾ ਸੈਡ ਸੌਂਗ …! https://www.instagram.com/p/B-PUUZNDrTK/ ਉੱਥੇ ਹੀ ਸੈਲੀਬ੍ਰੇਟੀ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਨੇ । ਬੀਤੇ ਦਿਨੀਂ ਸਤਿੰਦਰ ਸਰਤਾਜ ਨੇ ਆਪਣੇ ਜ਼ਿਲੇ੍ਹ ਸੰਗਰੂਰ ਦੇ ਲੋਕਾਂ ਦੀ ਮਦਦ ਕੀਤੀ ਸੀ। ਉੱਥੇ ਹੀ ਸਤਿੰਦਰ ਸਰਤਾਜ ਦੀ ਫਾਊਂਡੇਸ਼ਨ ਵੀ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਵੰਡਦੀ ਨਜ਼ਰ ਆਈ । ਇਸ ਦੇ ਨਾਲ ਹੀ ਹੁਣ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਪਰਿਵਾਰ ਵਾਲੇ ਵੀ ਲੋਕਾਂ ਨੂੰ ਰਾਸ਼ਨ ਵੰਡਣ ਦੀ ਤਿਆਰੀ ਕਰ ਰਹੇ ਨੇ । https://www.instagram.com/p/B-K2x9cjf1y/ ਇਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਐਮੀ ਵਿਰਕ ਦੇ ਮਾਤਾ ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰ ਰਾਸ਼ਨ ਪੈਕ ਕਰਦੇ ਹੋਏ ਨਜ਼ਰ ਆ ਰਹੇ ਨੇ । ਐਮੀ ਵਿਰਕ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਬੇਬੇ ਬਾਪੂ ਹੋਰੀਂ….ਲਵ ਯੂ ਤੇ ਨਾਲ ਪਰਿਵਾਰ, ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤ ਰੱਖੇ । https://www.instagram.com/p/B9zL6pVjFvP/ ਨਾਭਾ ਤਹਿਸੀਲ ‘ਚ ਕਿਸੇ ਨੁੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਪ੍ਰੇਸ਼ਾਨੀ ਹੋਵੇ, ਮੇਰੇ ਘਰ ਜਾਂ ਪਿੰਡ ਸੰਪਰਕ ਕਰ ਸਕਦਾ ਹੈ…ਪਿੰਡ ਲੋਹਾਰਮਾਜਰਾ…ਤਹਿਸੀਲ ਨਾਭਾ”।ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਦੇ ਕਈ ਸਿਤਾਰੇ ਵੀ ਮਦਦ ਲਈ ਅੱਗੇ ਆ ਚੁੱਕੇ ਨੇ ।

0 Comments
0

You may also like