Advertisment

ਕੋਰੋਨਾ ਵਾਇਰਸ ਦਾ ਕਹਿਰ : ਗਾਇਕ ਅੰਮ੍ਰਿਤ ਮਾਨ ‘ਤੇ ਗਗਨ ਕੋਕਰੀ ਇੰਝ ਕਰ ਰਹੇ ਲੋਕਾਂ ਦੀ ਸੇਵਾ, ਆਪੋ ਆਪਣੇ ਪਿੰਡਾਂ ‘ਚ ਵੰਡ ਰਹੇ ਰਾਸ਼ਨ

author-image
By Shaminder
New Update
ਕੋਰੋਨਾ ਵਾਇਰਸ ਦਾ ਕਹਿਰ : ਗਾਇਕ ਅੰਮ੍ਰਿਤ ਮਾਨ ‘ਤੇ ਗਗਨ ਕੋਕਰੀ ਇੰਝ ਕਰ ਰਹੇ ਲੋਕਾਂ ਦੀ ਸੇਵਾ, ਆਪੋ ਆਪਣੇ ਪਿੰਡਾਂ ‘ਚ ਵੰਡ ਰਹੇ ਰਾਸ਼ਨ
Advertisment
ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜ਼ਿੰਦਗੀਆਂ ਗੁਆ ਚੁੱਕੇ ਹਨ । ਭਾਰਤ ਵਿੱਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ । ਜਿਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਵੱਲੋਂ ਪਿੰਡ ‘ਚ ਰਾਸ਼ਨ ਵੰਡਿਆ ਜਾ ਰਿਹਾ ਹੈ । ਅੰਮ੍ਰਿਤ ਮਾਨ ਨੇ ਇਸ ਦੀਆਂ ਕੁਝ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ । https://www.instagram.com/p/B-T8DHdha8a/ ਜਿਸ ‘ਚ ਉਨ੍ਹਾਂ ਦੇ ਸਾਥੀ ਰਾਸ਼ਨ ਵੰਡਦੇ ਹੋਏ ਨਜ਼ਰ ਆ ਰਹੇ ਨੇ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ ਕਿ “ਮੇਰੇ ਪਿੰਡ ਗੋਨਿਆਣਾ ਦੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਰਾਸ਼ਨ ਵੰਡਿਆ ਗਿਆ ।ਹਾਲੇ ਜੋ ਪਰਿਵਾਰ ਰਹਿ ਗਏ ਨੇ, ਉਨ੍ਹਾਂ ਦੇ ਨਾਮ ਨੋਟ ਕੀਤੇ ਗਏ ਅਤੇ ਅਗਲੀ ਜਾਣਕਾਰੀ ਜਲਦ ਦਿੰਦੇ ਹਾਂ।ਜਲਦ ਹੀ ਉਨ੍ਹਾਂ ਦੇ ਘਰਾਂ ‘ਚ ਰਾਸ਼ਨ ‘ਤੇ ਸਮਾਨ ਮੁਹੱਈਆ ਕਰਾਵਾਂਗੇ। ਮਿਲ ਕੇ ਇਸ ਮੁਸੀਬਤ ਦੀ ਘੜੀ ‘ਚ ਲੜਾਂਗੇ”। https://www.instagram.com/p/B-R2Ur6lBbm/ ਗਗਨ ਕੋਕਰੀ ਵੀ ਆਪਣੇ ਪਿੰਡ ਕੋਕਰੀ ਕਲਾਂ ‘ਚ ਸਮਾਨ ਵੰਡਦੇ ਹੋਏ ਨਜ਼ਰ ਆਏ ।ਉੱਧਰ ਗਾਇਕ ਨਿੰਜਾ ਵੀ ਮੁਸੀਬਤ ਦੀ ਇਸ ਘੜੀ ‘ਚ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਲੋੜਵੰਦ ਲੋਕਾਂ ਤੱਕ ਰਾਸ਼ਨ ਅਤੇ ਹੋਰ ਸਮਾਨ ਪਹੁੰਚਾਉਣ ‘ਚ ਪੁਲਿਸ ਵਾਲਿਆਂ ਦੀ ਮਦਦ ਕਰਦੇ ਨਜ਼ਰ ਆਏ । https://www.instagram.com/p/B-U5U1WDQZj/ ਉਨ੍ਹਾਂ ਨੇ ਹੋਰਨਾਂ ਲੋਕਾਂ ਨੂੰ ਇੱਕ ਦੂਜੇ ਦਾ ਸਾਥ ਦੇਣ ਦੀ ਅਪੀਲ ਕੀਤੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment