ਕੋੋਰੋਨਾ ਵਾਇਰਸ ‘ਤੇ ਬਣੀ ਫ਼ਿਲਮ ਵੇਖਣ ਲਈ ਹੋ ਜਾਓ ਤਿਆਰ, ਵੇਖੋ ਬਿਮਾਰੀ ਕਾਰਨ ਦਹਿਸ਼ਤ ‘ਚ ਲੋਕ ਕਿਵੇਂ ਆਪਣਿਆਂ ਤੋਂ ਹੋ ਰਹੇ ਦੂਰ, ਬਿਆਨ ਕਰ ਰਿਹਾ ਫ਼ਿਲਮ ਦਾ ਟ੍ਰੇਲਰ

Written by  Shaminder   |  May 28th 2020 11:05 AM  |  Updated: May 28th 2020 11:05 AM

ਕੋੋਰੋਨਾ ਵਾਇਰਸ ‘ਤੇ ਬਣੀ ਫ਼ਿਲਮ ਵੇਖਣ ਲਈ ਹੋ ਜਾਓ ਤਿਆਰ, ਵੇਖੋ ਬਿਮਾਰੀ ਕਾਰਨ ਦਹਿਸ਼ਤ ‘ਚ ਲੋਕ ਕਿਵੇਂ ਆਪਣਿਆਂ ਤੋਂ ਹੋ ਰਹੇ ਦੂਰ, ਬਿਆਨ ਕਰ ਰਿਹਾ ਫ਼ਿਲਮ ਦਾ ਟ੍ਰੇਲਰ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਦਹਿਸ਼ਤ ਫੈਲਾਈ ਹੋਈ ਹੈ । ਭਾਰਤ ‘ਚ ਵੀ ਇਸ ਬਿਮਾਰੀ ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ।ਜਿਸ ਦੇ ਚੱਲਦਿਆਂ ਪੂਰੇ ਦੇਸ਼ ‘ਚ ਲਾਕਡਾਊਨ ਕਰ ਦਿੱਤਾ ਗਿਆ ਹੈ । ਇਸ ਕਾਰਨ ਜਿੱਥੇ ਪੂਰੀ ਦੁਨੀਆ ਖੌਫਜ਼ਦਾ ਹੈ, ਉੱਥੇ ਹੀ ਲੋਕਾਂ ਦੇ ਕੰਮ ਕਾਜ ਵੀ ਪੂਰੀ ਤਰ੍ਹਾਂ ਠੱਪ ਹੋ ਚੁੱਕੇ ਹਨ ।ਇਸੇ ਦੌਰਾਨ ਡਾਇਰੈਕਟਰ ਰਾਮ ਗੋਪਾਲ ਵਰਮਾ ਨੇ ਕੋਰੋਨਾ ਵਾਇਰਸ ‘ਤੇ ਇੱਕ ਫ਼ਿਲਮ ਵੀ ਬਣਾ ਦਿੱਤੀ ਹੈ ।

ਜਿਸ ਦਾ ਟ੍ਰੇਲਰ ਵੀ ਜਾਰੀ ਕਰ ਦਿੱਤਾ ਗਿਆ ਹੈ । ਇਸ ਦੇ ਟ੍ਰੇਲਟ ਨੂੰ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਰਾਮ ਗੋਪਾਲ ਵਰਮਾ ਨੇ ਦੱਸਿਆ ਕਿ ਇਹ ਪੂਰੀ ਫ਼ਿਲਮ ਲਾਕਡਾਊਨ ਦੇ ਦੌਰਾਨ ਹੀ ਸ਼ੂਟ ਕੀਤੀ ਗਈ । ਇਹ ਫ਼ਿਲਮ ਤੇਲਗੂ ਭਾਸ਼ਾ ‘ਚ ਬਣਾਈ ਗਈ ਹੈ ।

https://twitter.com/RGVzoomin/status/1265251508737593351

ਚਾਰ ਮਿੰਟ ਦੇ ਇਸ ਟ੍ਰੇਲਰ ‘ਚ ਇੱਕ ਪਰਿਵਾਰ ਨੂੰ ਵਿਖਾਇਆ ਗਿਆ ਹੈ । ਪਰਿਵਾਰ ‘ਚ ਇੱਕ ਕੁੜੀ ਬਿਮਾਰ ਹੋ ਜਾਂਦੀ ਹੈ । ਜਿਸ ਕਾਰਨ ਪੂਰੇ ਘਰ ‘ਚ ਡਰ ਦਾ ਮਹੌਲ ਪੈਦਾ ਹੋ ਜਾਂਦਾ ਹੈ । ਪੁੱਤਰ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਸਦੀ ਭੈਣ ਪੂਰੀ ਰਾਤ ਖੰਘਦੀ ਰਹੀ ਹੈ। ਇਸ ‘ਤੇ ਪਿਤਾ ਕਹਿੰਦਾ ਹੈ ਕਿ ਇਹ ਸਿਰਫ਼ ਖੰਘ ਹੈ, ਪਰ ਕੁੜੀ ਵੱਲੋਂ ਦਵਾਈ ਲੈਣ ‘ਤੇ ਵੀ ਜਦੋਂ ਖੰਘ ਨਹੀਂ ਜਾਂਦੀ । ਇਸ ਤੋਂ ਬਾਅਦ ਫ਼ਿਲਮ ਦੀ ਕਹਾਣੀ ਅੱਗੇ ਵੱਧਦੀ ਹੈ ਅਤੇ ਘਰ ਦੇ ਸਭ ਮੈਂਬਰ ਤਣਾਅ ‘ਚ ਨਜ਼ਰ ਆਉਂਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network