ਪੰਜਾਬੀ ਫ਼ਿਲਮੀ ਜਗਤ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ, ਕਿਸ ਕੈਟੇਗਰੀ 'ਚ ਕੌਣ ਹੋਵੇਗਾ ਵਿਜੇਤਾ, ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019

Written by  Aaseen Khan   |  March 15th 2019 11:08 AM  |  Updated: March 15th 2019 11:55 AM

ਪੰਜਾਬੀ ਫ਼ਿਲਮੀ ਜਗਤ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ, ਕਿਸ ਕੈਟੇਗਰੀ 'ਚ ਕੌਣ ਹੋਵੇਗਾ ਵਿਜੇਤਾ, ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019

ਪੰਜਾਬੀ ਫ਼ਿਲਮੀ ਜਗਤ ਦਾ ਸਭ ਤੋਂ ਵੱਡਾ ਅਵਾਰਡ ਸ਼ੋਅ, ਕਿਸ ਕੈਟੇਗਰੀ 'ਚ ਕੌਣ ਹੋਵੇਗਾ ਵਿਜੇਤਾ, ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 : ਪੰਜਾਬੀ ਫਿਲਮ ਇੰਡਸਟਰੀ ਆਪਣੇ ਪੂਰੇ ਜੋਬਨ 'ਤੇ ਹੈ। ਹਰ ਸਾਲ ਫ਼ਿਲਮਾਂ ਅਤੇ ਫ਼ਿਲਮਾਂ ਦੇ ਸੱਮਗਰੀ 'ਚ ਵਾਧਾ ਹੋ ਰਿਹਾ ਹੈ। ਪੰਜਾਬੀ ਫ਼ਿਲਮਾਂ ਦਾ ਬਜਟ ਵੀ ਹੁਣ ਬਾਲੀਵੁੱਡ ਦੀ ਬਰਾਬਰੀ 'ਤੇ ਪਹੁੰਚ ਰਿਹਾ ਹੈ। ਫ਼ਿਲਮਾਂ 'ਚ ਹਰ ਸਾਲ ਨਵੇਂ ਆਰਟਿਸਟ,ਡਾਇਰੈਕਟਰ ਅਤੇ ਗਾਇਕ ਵੀ ਅੱਗੇ ਆ ਰਹੇ ਹਨ।

ਪੰਜਾਬੀ ਸਿਨੇਮਾ ਦੇ ਵਧਦੇ ਇਸ ਗ੍ਰਾਫ ਨੂੰ ਪੀਟੀਸੀ ਨੈੱਟਵਰਕ ਵੱਲੋਂ ਹਰ ਸਾਲ ਹੋਰ ਵਧਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ। ਅਜਿਹਾ ਹੀ ਉਪਰਾਲਾ ਹੈ ਪੰਜਾਬੀ ਫ਼ਿਲਮਾਂ ਦੇ ਮਿਹਨਤੀ ਕਲਾਕਾਰਾਂ ਨੂੰ ਸਨਮਾਨਿਤ ਕਰਨ ਦਾ। ਜੀ ਹਾਂ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਕਾਉਂਟਡਾਊਨ ਸ਼ੁਰੂ ਹੋ ਚੁੱਕਿਆ ਹੈ। 16 ਮਾਰਚ ਨੂੰ ਗੁਰਬਾਣੀ ਤੋਂ ਤੁਰੰਤ ਬਾਅਦ ਪੀਟੀਸੀ ਪੰਜਾਬੀ 'ਤੇ ਫ਼ਿਲਮੀ ਸਿਤਾਰਿਆਂ ਦਾ ਜਮਾਵੜਾ ਦੇਖਣ ਨੂੰ ਮਿਲੇਗਾ ਮੁਹਾਲੀ ਦੇ ਜੇ ਐਲ ਪੀ ਐਲ ਗਰਾਉਂਡ 'ਚ ਪੂਰਾ ਪੰਜਾਬੀ ਫ਼ਿਲਮੀ ਜਗਤ ਇਕੱਠਾ ਹੋਵੇਗਾ ਅਤੇ ਗਾਇਕ ਤੇ ਕਲਾਕਾਰ ਆਪਣੀ ਆਪਣੀ ਕਲਾ ਦਾ ਜਾਦੂ ਬਿਖੇਰਣਗੇ।

ਹੋਰ ਵੇਖੋ : ਕਿਸ ਫਿਲਮ ਦੇ ਡਾਇਲੌਗ ਸੀ ਸਭ ਤੋਂ ਵਧੀਆ, ਪੀਟੀਸੀ ਪਲੇਅ 'ਤੇ ਵੋਟ ਕਰਕੇ ਚੁਣੋ ਆਪਣੇ ਫੇਵਰਿਟ ਆਰਟਿਸਟ

ਉਹਨਾਂ ਵਿਜੇਤਾ ਆਰਟਿਸਟਾਂ ਦਾ ਸਨਮਾਨ ਹੋਵੇਗਾ ਜਿੰਨ੍ਹਾਂ ਨੇ ਆਪਣੇ ਕੰਮ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਦੱਸ ਦਈਏ ਪੀਟੀਸੀ ਫਿਲਮ ਅਵਾਰਡ 2019 'ਚ ਕੁੱਲ 22 ਸ਼੍ਰੇਣੀਆਂ 'ਚ ਫ਼ਿਲਮਾਂ ਅਤੇ ਆਰਟਿਸਟਾਂ ਨੂੰ ਨਾਮਜਦ ਕੀਤਾ ਹੈ ਜਿੰਨ੍ਹਾਂ ਨੂੰ ਪ੍ਰਸ਼ੰਸ਼ਕਾਂ ਨੇ ਵੋਟਿੰਗ ਦੇ ਜ਼ਰੀਏ ਚੁਣਿਆ ਹੈ।

ਸੋ ਕਿਸ ਕੈਟੇਗਰੀ 'ਚ ਕੌਣ ਹੋਵੇਗਾ ਵਿਜੇਤਾ ਕਿਸ ਫਿਲਮ ਨੂੰ ਮਿਲੇਗਾ ਬੈਸਟ ਫਿਲਮ ਆਫ ਦ ਈਯਰ ਦਾ ਅਵਾਰਡ, ਕੌਣ ਹੋਵੇਗਾ ਸਾਲ ਦਾ ਸਭ ਤੋਂ ਬਿਹਤਰੀਨ ਅਦਾਕਾਰ ਤੇ ਅਦਾਕਾਰਾ ਜਾਨਣ ਲਈ ਦੇਖਣਾ ਨਾ ਭੁੱਲਣਾ ਗੁਰਬਾਣੀ ਤੋਂ ਬਾਅਦ ਪੀਟੀਸੀ ਪੰਜਾਬੀ 'ਤੇ ਪੀਟੀਸੀ ਪੰਜਾਬੀ ਫਿਲਮ ਅਵਾਰਡ 2019 ਦਾ ਸਿੱਧਾ ਪ੍ਰਸਾਰਣ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network