ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਦਿਖਣਗੇ ਇਕੋ ਗੀਤ ਵਿਚ, ਤਸਵੀਰਾਂ ਹੋਈਆਂ ਵਾਇਰਲ

Written by  Gourav Kochhar   |  April 09th 2018 12:16 PM  |  Updated: April 09th 2018 12:16 PM

ਨੇਹਾ ਕੱਕੜ ਅਤੇ ਹਿਮਾਂਸ਼ ਕੋਹਲੀ ਦਿਖਣਗੇ ਇਕੋ ਗੀਤ ਵਿਚ, ਤਸਵੀਰਾਂ ਹੋਈਆਂ ਵਾਇਰਲ

ਸੇਲਫ਼ੀ ਕੁਈਨ ਨੇਹਾ ਕੱਕੜ ਕਈ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ | ਖ਼ਾਸ ਕਰ ਮੁੰਡੇ ਇਸ ਗਾਇਕਾ ਦੀ ਇਕ ਝਲਕ ਪਾਉਣ ਲਈ ਮਰਦੇ ਹਨ | ਪਰ ਉਨ੍ਹਾਂ ਨੇ ਇਸ ਵੈਲੇਨਟਾਈਨ ਦੇ ਦਿਨ ਬਹੁਤ ਸਾਰੇ ਦਿਲ ਤੋੜ ਦਿੱਤੇ ਜਦੋਂ ਉਨ੍ਹਾਂ ਨੇ ਬਾਲੀਵੁੱਡ ਦੇ ਅਭਿਨੇਤਾ ਹਿਮਾਂਸ਼ ਕੋਹਲੀ ਨਾਲ ਆਪਣੇ ਇੰਸਟਾਗ੍ਰਾਮ ਤੇ ਸਟੋਰੀਆਂ ਸਾਂਝਾ ਕੀਤੀਆਂ |

ਉਹ ਦੋਵੇਂ ਵੈਲੇਨਟਾਈਨ ਦੇ ਹਫ਼ਤੇ ਦੇ ਸਾਰੇ ਖ਼ਾਸ ਦਿਨ ਮਨਾਉਂਦੇ ਰਹੇ ਸਨ, ਟੈਡੀ ਡੇ, ਕੀਸ ਡੇ, ਹੱਗ ਡੇ ਤੇ ਰੋਜ਼ ਡੇ | ਉਦੋਂ ਤੋਂ ਹੀ ਜੋੜੇ ਨੇ ਸੁਰਖੀਆਂ ਬਣਾਉਣਾ ਸ਼ੁਰੂ ਕਰ ਦਿੱਤਾ ਸੀ | ਮੀਡੀਆ ਤੋਂ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਤੱਕ, ਹਰੇਕ ਨੇ ਉਨ੍ਹਾਂ ਨੇ ਬਾਰੇ ਅੰਦਾਜ਼ਾ ਲਗਾਉਣਾ ਤੇ ਸੁਰਖੀਆਂ ਬਣਾਉਣਾ ਸ਼ੁਰੂ ਕਰ ਦਿੱਤਾ | ਜਿੱਥੇ ਕਿ ਉਨ੍ਹਾਂ ਦੋਵਾਂ ਦੀ ਇੰਸਟਾਗ੍ਰਾਮ ਤੇ ਪੋਸਟਾਂ ਅਤੇ ਪੀਡੀਏ ਜਾਰੀ ਹਨ, ਉਥੇ ਹੀ ਕਥਿਤ ਜੋੜਾ ਇਸ ਸਮੇਂ ਇੱਕ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ | ਦਸ ਦੀਈਏ ਕਿ ਇਹ ਉਨ੍ਹਾਂ ਦਾ ਇਕ ਆਗਾਮੀ ਗੀਤ 'ਓ ਹਮਸਫਰ 'ਹੈ | ਰਿਪੋਰਟਾਂ ਇਹ ਹਨ ਕਿ ਨੇਹਾ ਗੀਤ ਨੂੰ ਆਵਾਜ਼ ਦੇਣਗੀ ਅਤੇ ਹਿਮਾਂਸ਼ ਇਸ ਗੀਤ ਚ ਤੇ ਫੀਚਰ ਕਰਣਗੇ |

Neha Kakkar Neha Kakkar

ਹਿਮਾਂਸ਼ ਨੇ ਪਹਿਲਾਂ ਹੀ ਯਾਰੀਆਂ ਅਤੇ ਸਵੀਟੀ ਵੇਡਸ ਐੱਨ.ਆਰ.ਆਈ ਵਰਗੀ ਫਿਲਮਾਂ ਵਿਚ ਆਪਣੇ ਅਦਾਕਾਰੀ ਦੇ ਹੁਨਰ ਨੂੰ ਦਿਖਾਇਆ ਹੈ | ਹੁਣ ਨੇਹਾ ਕੱਕੜ Neha Kakkar ਤੇ ਹਿਮਾਂਸ਼ ਆਪਣੀ ਸੰਗੀਤ ਦੀ ਵਿਡਿਓ ਵਿੱਚ ਵੀ ਆਪਣੀ ਹਸੀਨ ਕੈਮਿਸਟ੍ਰੀ ਵਿਖਾਉਣਗੇ |

ਹਾਲਾਂਕਿ ਇਸ ਜੋੜੇ ਨੇ ਆਪਣੇ ਰਿਸ਼ਤੇ ਬਾਰੇ ਪਬਲਿਕ ਵਿਚ ਕੁਝ ਸਵੀਕਾਰ ਨਹੀਂ ਕੀਤਾ ਹੈ, ਪਰ ਉਨ੍ਹਾਂ ਦੀਆਂ ਇਕਠੇ ਤਸਵੀਰਾਂ ਅਤੇ ਸੋਸ਼ਲ ਮੀਡਿਆ ਤੇ ਕੈਪਸ਼ਨ ਉਨ੍ਹਾਂ ਦੇ ਸਬੰਧ ਬਾਰੇ ਬਹੁਤ ਕੁਝ ਦੱਸਦੀਆਂ ਹਨ | ਹਾਲ ਹੀ ਚ ਨੇਹਾ ਨੇ ਇਕ ਤਸਵੀਰ ਸਾਂਝਾ ਕੀਤੀ ਜਿਸਦਾ ਕੈਸ਼ਨ ਸੀ :

#OhHumsafar with @kohlihimansh ? .

#HimanshKohli #NehaKakkar

ਹੁਣ ਇਹ ਪੜ੍ਹ ਕੇ ਤੁਹਾਨੂੰ ਕਿ ਲੱਗ ਰਿਹਾ ਹੈ |

Neha Kakkar Neha Kakkar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network