ਗੁਰਲੇਜ਼ ਅਖ਼ਤਰ ਦਾ ਨਵਾਂ ਗਾਣਾ 'ਕੋਰਟ ਮੈਰਿਜ਼' ਬਣ ਰਿਹਾ ਹੈ ਹਰ ਇੱਕ ਦੀ ਪਸੰਦ, ਨਵੀਂ ਪੀੜੀ ਨੂੰ ਗਾਣੇ ਜ਼ਰੀਏ ਦਿੱਤੀ ਸੇਧ

written by Rupinder Kaler | July 04, 2019

ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਪੰਜਾਬ ਦੀ ਬੁਲੰਦ ਅਵਾਜ਼ ਗੁਰਲੇਜ਼ ਅਖ਼ਤਰ ਦਾ  ਪੰਜਾਬੀ ਗਾਣਾ 'ਕੋਰਟ ਮੈਰਿਜ਼' ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗੁਰਲੇਜ਼ ਅਖ਼ਤਰ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤੇ ਇਸ ਗਾਣੇ ਨੂੰ ਲੋਕ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ ।

https://www.instagram.com/p/BzdGgqOFqBD/

'ਕੋਰਟ ਮੈਰਿਜ਼' ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਗੁਰਲੇਜ਼ ਅਖ਼ਤਰ ਦਾ ਸੋਲੋ ਗੀਤ ਹੈ । ਗਾਣੇ ਦੇ ਬੋਲ ਭਿੰਦਾ ਬਾਵਾਖੇਲ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਜਤਿੰਦਰ ਜੀਤੂ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡੀਓ ਗੋਰਬੀ ਨੇ ਤਿਆਰ ਕੀਤਾ ਹੈ । ਇਸ ਗਾਣੇ ਵਿੱਚ ਗੁਰਲੇਜ਼ ਅਖ਼ਤਰ ਨੇ ਨਵੀਂ ਪੀੜੀ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੈ । ਗਾਣਾ ਬਹੁਤ ਹੀ ਭਾਵੁਕ ਹੈ ।

https://www.youtube.com/watch?v=jvVSiaagZCA

ਗੁਰਲੇਜ਼ ਅਖਤਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਹਰ ਗਾਇਕ ਉਹਨਾਂ ਦੇ ਨਾਲ ਗਾਣੇ ਕਰ ਰਿਹਾ ਹੈ । ਜਿਸ ਗਾਣੇ ਨੂੰ ਗੁਰਲੇਜ਼ ਅਖ਼ਤਰ ਗਾ ਦੇਵੇ ਉਹ ਗਾਣਾ ਹਿੱਟ ਸਮਝਿਆ ਜਾਂਦਾ ਹੈ ।

You may also like