Advertisment

ਗੁਰਲੇਜ਼ ਅਖ਼ਤਰ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗੀਤ 'ਕੋਰਟ ਮੈਰਿਜ਼' 

author-image
By Rupinder Kaler
New Update
ਗੁਰਲੇਜ਼ ਅਖ਼ਤਰ ਲੈ ਕੇ ਆ ਰਹੀ ਹੈ ਇੱਕ ਹੋਰ ਹਿੱਟ ਗੀਤ 'ਕੋਰਟ ਮੈਰਿਜ਼' 
Advertisment
ਪੰਜਾਬੀ ਗਾਇਕਾ ਗੁਰਲੇਜ਼ ਅਖ਼ਤਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਪੰਜਾਬ ਦੀ ਬੁਲੰਦ ਅਵਾਜ਼ ਗੁਰਲੇਜ਼ ਅਖ਼ਤਰ ਦਾ ਇੱਕ ਹੋਰ ਪੰਜਾਬੀ ਗਾਣਾ ਛੇਤੀ ਹੀ ਰਿਲੀਜ਼ ਹੋਣ ਵਾਲਾ ਹੈ । ਗੁਰਲੇਜ਼ ਅਖ਼ਤਰ ਨੇ ਇਸ ਗਾਣੇ ਦਾ ਪੋਸਟਰ ਆਪਣੇ ਫੇਸਬੁੱਕ ਪੇਜ਼ ਤੇ ਸਾਂਝਾ ਕੀਤਾ ਹੈ । 'ਕੋਰਟ ਮੈਰਿਜ਼' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਨੂੰ ਗੁਰਲੇਜ਼ ਅਖ਼ਤਰ ਨੇ ਅਵਾਜ਼ ਦਿੱਤੀ ਹੈ । https://www.instagram.com/p/Bygb3xmFynj/ ਗਾਣੇ ਦੇ ਬੋਲ ਭਿੰਦਾ ਬਾਵਾਖੇਲ ਨੇ ਲਿਖੇ ਹਨ ਜਦੋਂ ਕਿ ਗਾਣੇ ਦਾ ਮਿਊਜ਼ਿਕ ਜਤਿੰਦਰ ਜੀਤੂ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡੀਓ ਗੋਰਬੀ ਨੇ ਤਿਆਰ ਕੀਤਾ ਹੈ । ਇਸ ਗਾਣੇ ਨੂੰ ਗੁਰਲੇਜ਼ ਅਖ਼ਤਰ ਦੇ ਯੂਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾ ਰਿਹਾ ਹੈ । ਗੁਰਲੇਜ਼ ਅਖ਼ਤਰ ਦੇ ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । https://www.instagram.com/p/By5JlaoFbEM/ ਗੁਰਲੇਜ਼ ਅਖਤਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ । ਹਰ ਗਾਇਕ ਉਹਨਾਂ ਦੇ ਨਾਲ ਗਾਣੇ ਕਰ ਰਿਹਾ ਹੈ । ਜਿਸ ਗਾਣੇ ਨੂੰ ਗੁਰਲੇਜ਼ ਅਖ਼ਤਰ ਗਾ ਦੇਵੇ ਉਹ ਗਾਣਾ ਹਿੱਟ ਸਮਝਿਆ ਜਾਂਦਾ ਹੈ । https://www.instagram.com/p/By45mLdFnOX/
Advertisment

Stay updated with the latest news headlines.

Follow us:
Advertisment
Advertisment
Latest Stories
Advertisment