ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਾ ਇਹ ‘ਸਰਦਾਰ ਨੌਜਵਾਨ’, ਮੁਸ਼ਕਿਲ ਸਮੇਂ ‘ਚ ਕਰ ਰਿਹਾ ਹੈ ਲੋੜਵੰਦ ਲੋਕਾਂ ਦੀ ਮਦਦ, ਦੇਖੋ ਵੀਡੀਓ

Written by  Lajwinder kaur   |  April 03rd 2020 05:56 PM  |  Updated: April 03rd 2020 05:56 PM

ਇਨਸਾਨੀਅਤ ਦੀ ਮਿਸਾਲ ਪੇਸ਼ ਕਰਦਾ ਇਹ ‘ਸਰਦਾਰ ਨੌਜਵਾਨ’, ਮੁਸ਼ਕਿਲ ਸਮੇਂ ‘ਚ ਕਰ ਰਿਹਾ ਹੈ ਲੋੜਵੰਦ ਲੋਕਾਂ ਦੀ ਮਦਦ, ਦੇਖੋ ਵੀਡੀਓ

ਕੋਰੋਨਾ ਵਾਇਰਸ ਨੇ ਆਪਣੀ ਮਾਰ ਹੇਠ ਸਾਰੀ ਹੀ ਦੁਨੀਆ ਨੂੰ ਲੈ ਲਿਆ ਹੈ। ਜਿਸ ਦੇ ਚੱਲਦੇ ਪੰਜਾਬ ਵੀ ਇਸ ਸਮੇਂ ਮੁਸ਼ਕਿਲ ਦੌਰ ‘ਚ ਗੁਜ਼ਰ ਰਿਹਾ ਹੈ । ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰ ‘ਚ ਰਹਿਣ ਦੇ ਹੁਕਮ ਦਿੱਤੇ ਹੋਏ ਨੇ । ਜਿਸਦੇ ਚੱਲਦੇ ਗਰੀਬ ਤੇ ਦਿਹਾੜੀਦਾਰ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਅਜਿਹੇ ‘ਚ ਕੁਝ ਨੇਕ ਦਿਲ ਇਨਸਾਨ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਨੇ । ਇੱਕ ਪੰਜਾਬੀ ਨੌਜਵਾਨ ਗੱਭਰੂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜੀ ਹਾਂ ਮਨਦੀਪ ਸਿੰਘ ਮੈਨੀ ਨਾਂਅ ਦਾ ਇਹ ਸਰਦਾਰ ਗੱਭਰੂ ਲੋੜਵੰਦ ਲੋਕਾਂ ਦੀ ਸੇਵਾ ਬੜੇ ਹੀ ਦਿਲ ਤੋਂ ਨਿਭਾ ਰਿਹਾ ਹੈ । ਵੀਡੀਓ ‘ਚ ਦੇਖ ਸਕਦੇ ਹੋ ਕਿ ਇਹ ਕਿਵੇਂ ਬਜ਼ੁਰਗ ਬੀਬੀ ਨੂੰ ਹੌਂਸਲਾ ਦੇ ਰਿਹਾ ਹੈ ਤੇ ਨਾਲ ਹੀ ਸੁੱਕਾ ਰਾਸ਼ਨ ਵੀ ਮੁਹੱਈਆ ਕਰਵਾਇਆ ਹੈ । ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੀਬੀ ਰੋ ਪਈ ਕਿ ਕਿਸੇ ਨੇ ਉਨ੍ਹਾਂ ਦੀ ਵੀ ਸਾਰ ਲਈ ਹੈ । ਇਸੇ ਤਰ੍ਹਾਂ ਵਿਦੇਸ਼ ‘ਚ ਵੱਸਦੇ ਪੰਜਾਬੀ ਵੀ ਬੜੇ ਗਰਮਜੋਸ਼ੀ ਦੇ ਨਾਲ ਇਸ ਮੁਸ਼ਕਿਲ ਸਮੇਂ ‘ਚ ਫੱਸੇ ਲੋਕਾਂ ਦੀ ਮਦਦ ਕਰ ਰਹੇ ਨੇ ।

ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਕੁਝ ਜਵਾਨ ਵੀ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਨੇ । ਸਾਡੀ ਪੰਜਾਬੀ ਮਨੋਰੰਜਨ ਜਗਤ ਦੇ ਸਿਤਾਰੇ ਵੀ ਇਸ ਮੁਸ਼ਕਿਲ ਸਮੇਂ ‘ਚ ਪ੍ਰਸ਼ਾਸਨ ਦੇ ਨਾਲ ਮਿਲਕੇ ਉਨ੍ਹਾਂ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੁੰਚਾ ਰਹੇ ਨੇ ਜਿਨ੍ਹਾਂ ਲੋਕਾਂ ਕੋਲ ਕੁਝ ਵੀ ਖਾਣ ਨੂੰ ਨਹੀਂ ਪਹੁੰਚਿਆ ਹੈ । ਇਸ ਮੁਸ਼ਕਿਲ ਸਮੇਂ ‘ਚ ਸਾਨੂੰ ਸਾਰਿਆਂ ਨੂੰ ਸਰਕਾਰ ਵੱਲੋਂ ਦੱਸੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਇਸ ਕੋਰੋਨਾ ਰੂਪੀ ਜੰਗ ਨੂੰ ਮਿਲਕੇ ਜਿੱਤਿਆ ਜਾ ਸਕੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network