ਸਿੱਧੂ ਮੂਸੇਵਾਲਾ ਤੇ ਆਰ ਨੇਤ ਨੇ ਆਪਣੇ ਨਵੇਂ ਗੀਤ ‘GWACHEYA GURBAKASH’ ਦੇ ਨਾਲ ਦਰਸ਼ਕਾਂ ਨੂੰ ਕੀਤਾ ਭਾਵੁਕ, ਕੋਰੋਨਾ ਦੀ ਮਾਰ ਚੱਲ ਰਹੇ ਪੰਜਾਬ ਦੇ ਹਲਾਤਾਂ ਨੂੰ ਕੀਤਾ ਪੇਸ਼, ਦੇਖੋ ਵੀਡੀਓ

written by Lajwinder kaur | March 27, 2020

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਆਪਣਾ ਨਵਾਂ ਇਮੋਸ਼ਨਲ ਟਰੈਕ ਲੈ ਕੇ ਆਏ ਨੇ । ਇਸ ਗੀਤ ‘ਚ ਉਨ੍ਹਾਂ ਨੇ ਪੰਜਾਬ ਦੇ ਮੌਜੂਦਾ ਹਾਲਤਾਂ ਨੂੰ ਬਿਆਨ ਕੀਤਾ ਗਿਆ ਹੈ । ਗਵਾਚਿਆ ਗੁਰਬਕਸ਼ (GWACHEYA GURBAKASH) ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਹੋਰ ਵੇਖੋ:ਪੁਖਰਾਜ ਭੱਲਾ ਦੇ ਨਵੇਂ ਸਿੰਗਲ ਟਰੈਕ ‘Countless’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ ਜੇ ਗੱਲ ਕਰੀਏ ਗੀਤ ਦੀ ਤਾਂ ਉਸ ਨੂੰ ਸਿੱਧੂ ਮੂਸੇਵਾਲਾ ਤੇ ਆਰ ਨੇਤ ਨੇ ਮਿਲ ਕੇ ਗਾਇਆ ਹੈ । ਗਾਣੇ ਨੂੰ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੁੰਦਲ ਨੇ । ਗਾਣੇ ਦਾ ਵੀਡੀਓ Gold Media & Ekager Gill ਨੇ ਤਿਆਰ ਕੀਤਾ  ਹੈ । ਜਿਸ ‘ਚ ਪੰਜਾਬ ‘ਚ ਕੋਰੋਨਾ ਵਾਇਰਸ ਨੇ ਕਿਵੇਂ ਕਹਿਰ ਮਚਾਇਆ ਹੋਇਆ ਹੈ ਉਸ ਨੂੰ ਪੇਸ਼ ਕੀਤਾ ਗਿਆ ਹੈ । ਗਾਣੇ ਨੂੰ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹੁਣ ਤੱਕ ਇਸ ਗੀਤ ਨੂੰ ਇੱਕ ਮਿਲੀਅਨ ਵਿਊਜ਼ ਮਿਲ ਚੁੱਕੇ ਨੇ ।

ਜੇ ਗੱਲ ਕਰੀਏ ਕੋਰੋਨਾ ਵਾਇਰਸ ਦੀ ਤਾਂ ਇਸ ਨੇ ਪੂਰੀ ਦੁਨੀਆ ‘ਚ ਹਾਹਾਕਾਰ ਮਚਾ ਰੱਖਿਆ ਹੈ । ਪੰਜਾਬ ‘ਚ ਵੀ ਇਸ ਵਾਇਰਸ ਨੇ ਦਹਿਸ਼ਤ ਫੈਲਾ ਰੱਖੀ ਹੈ । ਜਿਸਦੇ ਚੱਲਦੇ ਪੰਜਾਬ ਸਰਕਾਰ ਨੇ ਸੂਬੇ ‘ਚ ਕਰਫਿਊ ਲਗਾਇਆ ਹੋਇਆ ਹੈ ਤੇ ਲੋਕਾਂ ਨੂੰ ਘਰ ‘ਚ ਰਹਿਣ ਦੇ ਹੁਕਮ ਦਿੱਤੇ ਹੋਏ ਨੇ ਤਾਂ ਜੋ ਇਸ ਭੈੜੀ ਬਿਮਾਰੀ ਨਾਲ ਚੱਲ ਰਹੀ ਜੰਗ ਨੂੰ ਜਿੱਤਿਆ ਜਾ ਸਕੇ ।

0 Comments
0

You may also like