Advertisment

ਹਾਰਦਿਕ ਪਾਂਡਿਆ ਨੇ ਕੁੜੀਆਂ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਸ਼ੋਸਲ ਮੀਡਿਆ 'ਤੇ ਲੋਕ ਕਰ ਰਹੇ ਹਨ ਤਰ੍ਹਾਂ-ਤਰ੍ਹਾਂ ਦੇ ਕਮੈਂਟ

author-image
By Rupinder Kaler
New Update
ਹਾਰਦਿਕ ਪਾਂਡਿਆ ਨੇ ਕੁੜੀਆਂ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ, ਸ਼ੋਸਲ ਮੀਡਿਆ 'ਤੇ ਲੋਕ ਕਰ ਰਹੇ ਹਨ ਤਰ੍ਹਾਂ-ਤਰ੍ਹਾਂ ਦੇ ਕਮੈਂਟ
Advertisment
ਇੰਡੀਅਨ ਕ੍ਰਿਕਟ ਟੀਮ ਦੇ ਖਿਡਾਰੀ ਹਾਰਦਿਕ ਪਾਂਡਿਆ ਵਿਵਾਦਾਂ ਵਿੱਚ ਘਿਰ ਗਏ ਹਨ । ਹਾਰਦਿਕ ਦੇ ਕੁਝ ਵਿਵਾਦਿਤ ਬਿਆਨ ਦਿੱਤੇ ਹਨ ਜਿੰਨਾਂ ਦੀ ਵਜਾ ਕਰਕੇ ਉਹਨਾਂ ਦੇ ਫੈਨਸ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਮੁਆਫੀ ਵੀ ਮੰਗਣੀ ਪਈ ਹੈ।
Advertisment
https://twitter.com/hardikpandya7/status/1082823344662171649 ਦਰਅਸਲ ਹਾਰਦਿਕ ਪਾਂਡਿਆ ਕਰਨ ਜ਼ੋਹਰ ਦੇ ਸ਼ੋਅ 'ਚ ਪਹੁੰਚੇ ਹੋਏ ਸਨ ਇੱਥੇ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਵਿਰਾਟ ਕੋਹਲੀ ਤੇ ਸਚਿਨ ਤੇਂਦੁਲਕਰ 'ਚ ਵਧੀਆ ਬੱਲੇਬਾਜ਼ ਕੌਣ ਹੈ ਜਿਸ 'ਤੇ ਦੋਵਾਂ ਨੇ ਵਿਰਾਟ ਕੋਹਲੀ ਦਾ ਨਾਂ ਲਿਆ। ਇਸ ਗੱਲ 'ਤੇ ਫੈਨਸ ਨੇ ਦੋਨਾਂ ਨੂੰ ਖੂਬ ਸੁਣਾਈਆਂ। ਹਾਰਦਿਕ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਮਹਿਲਾਵਾਂ ਨੂੰ ਡੇਟ ਕੀਤੇ ਜਾਣ ਦੇ ਸਵਾਲ 'ਤੇ ਕਿਹਾ, 'ਉਨ੍ਹਾਂ ਦਾ ਪਰਿਵਾਰ ਖੁੱਲ੍ਹੀ ਸੋਚ ਵਾਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਕੁੜੀ ਨਾਲ ਸਰੀਰਕ ਸਬੰਧ ਬਣਾਏ ਤਾਂ ਮੇਰੇ ਘਰਦਿਆਂ ਨੇ ਇਸ 'ਤੇ ਗੱਲ ਕਰਦੇ ਹੋਏ ਮੈਨੂੰ ਪੁੱਛਿਆ ਸੀ ਅੱਜ ਕਰਕੇ ਆਇਆ ਹੈਂ। https://twitter.com/FeistyFangirlx/status/1081926499114995712 https://twitter.com/poulamiofficial/status/1082022355390685184 ਉਨ੍ਹਾਂ ਅੱਗੇ ਕਿਹਾ, "ਇੱਕ ਦਿਨ ਮੈਂ ਆਪਣੇ ਮਾਤਾ-ਪਿਤਾ ਨਾਲ ਪਾਰਟੀ 'ਚ ਗਿਆ ਸੀ। ਜਿੱਥੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਿਸ ਕੁੜੀ ਨੂੰ ਦੇਖ ਰਿਹਾ ਹਾਂ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਨੂੰ ਜਵਾਬ ਦਿੱਤਾ ਮੈਂ ਤਾਂ ਸਭ ਕੁੜੀਆਂ ਨੂੰ ਦੇਖ ਰਿਹਾ ਹਾਂ। ਇਨ੍ਹਾਂ ਸਭ ਗੱਲਾਂ ਨੂੰ ਲੈ ਕੇ ਹਾਰਦਿਕ ਦੀ ਸੋਸ਼ਲ ਮੀਡੀਆ 'ਤੇ ਖੂਬ ਆਲੋਚਨਾ ਹੋ ਰਹੀ ਹੈ ਜਿਸ ਤੋਂ ਬਾਅਦ ਉਸ ਨੇ ਮੁਆਫੀ ਮੰਗੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment