ਇਸ ਤਸਵੀਰ 'ਚ ਪਹਿਚਾਣੋ ਪੰਜਾਬ ਦੇ ਉਸ ਕ੍ਰਿਕੇਟਰ ਨੂੰ ਜਿਸ ਨੇ ਭਾਰਤ ਨੂੰ ਜਿਤਵਾਏ ਹਨ ਕਈ ਕੌਮਾਂਤਰੀ ਮੁਕਾਬਲੇ
ਇਸ ਤਸਵੀਰ 'ਚ ਪਹਿਚਾਣੋ ਪੰਜਾਬ ਦੇ ਉਸ ਕ੍ਰਿਕੇਟਰ ਨੂੰ ਜਿਸ ਨੇ ਭਾਰਤ ਨੂੰ ਜਿਤਵਾਏ ਹਨ ਕਈ ਕੌਮਾਂਤਰੀ ਮੁਕਾਬਲੇ : ਅਕਸਰ ਹੀ ਖ਼ਿਡਾਰੀ ਅਤੇ ਸਿਤਾਰੇ ਆਪਣੇ ਬਚਪਨ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕਰਦੇ ਰਹਿੰਦੇ ਹਨ। ਅਜਿਹੀ ਹੀ ਤਸਵੀਰ ਪੰਜਾਬ ਦੇ ਸ਼ੇਰ ਪੁੱਤਰ ਨੇ ਸਾਂਝੀ ਕੀਤੀ ਹੈ ਜਿੰਨ੍ਹਾਂ ਨੇ ਕ੍ਰਿਕੇਟ ਦੀ ਖੇਡ 'ਚ ਭਾਰਤ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਜੀ ਹਾਂ ਇਹ ਨੇ ਭਾਰਤ ਦੇ ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਜਿੰਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਹ ਤਸਵੀਰ ਸਾਂਝੀ ਕੀਤੀ ਹੈ।
Harbhajan Singh
ਕ੍ਰਿਕੇਟ ਖੇਡ ਰਾਹੀਂ ਪੰਜਾਬ ਦਾ ਨਾਮ ਚਮਕਾਉਣ ਵਾਲੇ ਖ਼ਿਡਾਰੀ ਹਰਭਜਨ ਸਿੰਘ ਜਿੰਨ੍ਹਾਂ ਨੇ ਆਪਣੀ ਫ਼ਿਰਕੀ ਗੇਂਦਬਾਜ਼ੀ ਨਾਲ ਵੱਡੇ ਵੱਡੇ ਖ਼ਿਡਾਰੀਆਂ ਨੂੰ ਆਊਟ ਕੀਤਾ ਹੈ। ਗੇਂਦਬਾਜ਼ੀ ਹੀ ਨਹੀਂ ਸਗੋਂ ਆਪਣੀ ਬੱਲੇਬਾਜ਼ੀ ਨਾਲ ਵੀ ਉਹਨਾਂ ਨੇ ਭਾਰਤ ਲਈ ਕਈ ਮੈਚ ਜਿਤਵਾਏ ਹਨ। ਉਹਨਾਂ ਆਪਣੀ ਇਹ ਪੁਰਾਣੀ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਹੈ "ਪੁਰਾਣੇ ਦਿਨ ਚੰਡੀਗੜ੍ਹ ਅਕੈਡਮੀ 'ਚ 23/24 ਸਾਲ ਪੁਰਾਣੀ ਤਸਵੀਰ ਜਦੋਂ ਪੂਰੀ ਟੀਮ ਕੋਲ ਸਿਰਫ ਦੋ ਹੀ ਬੈਟ ਹੁੰਦੇ ਸਨ। ਹਾਂ ਸਮਾਂ ਵੀ ਉੱਡਦਾ ਹੈ।" ਉਹਨਾਂ ਨਾਲ ਇਹ ਵੀ ਦੱਸਿਆ ਹੈ ਕਿ ਉਹ ਇਸ ਤਸਵੀਰ 'ਚ ਅਖ਼ੀਰ 'ਚ ਬੈਠੇ ਹਨ।
ਹੋਰ ਵੇਖੋ : ਮੈਨੂੰ ਜਨਮ ਦੇਣ ਵਾਲੀ ਪੰਜਾਬ ਦੀ ਧਰਤੀ ਜਾਨ ਤੋਂ ਵੱਧ ਪਿਆਰੀ ਹੈ -ਧਰਮਿੰਦਰ ਦਿਓਲ
ਹਾਲ 'ਚ ਹਰਭਜਨ ਸਿੰਘ ਆਈ.ਪੀ.ਐੱਲ. 2019 'ਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਦੇ ਹੋਏ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਭਜਨ ਸਿੰਘ ਖ਼ੇਡ ਮੈਦਾਨ ਦੇ ਨਾਲ ਨਾਲ ਟੀਵੀ 'ਤੇ ਵੀ ਛਾਏ ਰਹਿੰਦੇ ਹਨ। ਉਹਨਾਂ ਵੱਲੋਂ ਕਈ ਰਿਆਲਟੀ ਸ਼ੋਅਜ਼ ਜੱਜ ਵੀ ਕੀਤੇ ਜਾਂਦੇ ਹਨ। ਉਹਨਾਂ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।