ਤੇਜ਼ ਤਰਾਰ ਕ੍ਰਿਕੇਟਰ ਹਰਭਜਨ ਸਿੰਘ ਜਦੋਂ ਇੱਕ ਆਈਸ ਕਰੀਮ ਵਾਲੇ ਤੋਂ ਖਾ ਗਏ ਮਾਤ ,ਵੇਖੋ ਵੀਡਿਓ 

Written by  Shaminder   |  December 15th 2018 01:37 PM  |  Updated: December 15th 2018 01:53 PM

ਤੇਜ਼ ਤਰਾਰ ਕ੍ਰਿਕੇਟਰ ਹਰਭਜਨ ਸਿੰਘ ਜਦੋਂ ਇੱਕ ਆਈਸ ਕਰੀਮ ਵਾਲੇ ਤੋਂ ਖਾ ਗਏ ਮਾਤ ,ਵੇਖੋ ਵੀਡਿਓ 

ਤੇਜ਼ ਤਰਾਰ ਕ੍ਰਿਕੇਟਰ ਹਰਭਜਨ ਸਿੰਘ ਆਪਣੀ ਤੇਜ਼ ਗੇਂਦਬਾਜ਼ੀ ਲਈ ਜਾਣੇ ਜਾਂਦੇ ਨੇ । ਪਰ ਕ੍ਰਿਕੇਟਰ ਦਾ ਮਹਾਰਥੀ ਇੱਕ ਆਈਸ ਕਰੀਮ ਵਾਲੇ ਦੇ ਹੱਥੋਂ ਮਾਤ ਖਾ ਗਿਆ । ਕਿਉਂਕਿ ਇਸ ਤੇਜ਼ ਤਰਾਰ ਕ੍ਰਿਕੇਟਰ ਨੂੰ ਖੇਡਣ ਦੇ ਦੌਰਾਨ ਸ਼ਾਇਦ ਹੀ ਓਨੀ ਮਸ਼ੱਕਤ ਕਰਨੀ ਪਈ ਹੋਵੇ ਜਿੰਨੀ ਕਿ ਉਸ ਨੁੰ ਇੱਕ ਆਈਸ ਕਰੀਮ ਲੈਣ ਵਾਸਤੇ ਕਰਨੀ ਪਈ । ਦਰਅਸਲ ਹਰਭਜਨ ਸਿੰਘ ਕਿਸੇ ਪ੍ਰੋਗਰਾਮ 'ਚ ਮੌਜੂਦ ਸਨ ਅਤੇ ਉਹ ਜਦੋਂ ਆਈਸ ਕਰੀਮ ਲੈਣ ਪਹੁੰਚੇ ਤਾਂ ਆਈਸ ਕਰੀਮ ਵਾਲੇ ਨੇ ਉਨ੍ਹਾਂ ਨੂੰ ਕਿੰਨੇ ਚਕਮੇ ਦਿੱਤੇ ਤੁਸੀਂ ਇਸ ਵੀਡਿਓ 'ਚ ਵੇਖ ਸਕਦੇ ਹੋ ।

ਹੋਰ ਵੇਖੋ  : ਮੀਡੀਆ ‘ਚ ਕ੍ਰਿਕੇਟਰ ਯੁਵਰਾਜ ਸਿੰਘ ਦੇ ਪਿਤਾ ਬਣਨ ਦੀਆਂ ਖਬਰਾਂ ਨੇ ਫੜਿਆ ਜ਼ੋਰ ,ਹੇਜ਼ਲ ਦੀ ਲੁਕ ਤੋਂ ਲਗਾਇਆ ਜਾ ਰਿਹਾ ਅੰਦਾਜ਼ਾ

https://www.instagram.com/p/BrZNY4NF8W7/

ਅਜਿਹਾ ਨਹੀਂ ਹੈ ਕਿ ਭਜੀ ਨੇ ਆਈਸ ਕਰੀਮ ਲੈਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ । ਉਨ੍ਹਾਂ ਨੇ ਆਈਸ ਕਰੀਮ ਲੈਣ ਦੀ ਸਫਲ ਕੋਸ਼ਿਸ਼ ਕਈ ਵਾਰ ਕੀਤੀ ਅਤੇ ਪਹਿਲੀ ਵਾਰ 'ਚ ਹੀ ਉਨ੍ਹਾਂ ਨੇ ਸੋਫਟੀ ਤਾਂ ਫੜ ਲਈ ਪਰ ਉਸ ਚੋਂ ਆਈਸ ਕਰੀਮਾ ੇ ਨੇ ਆਈਸ ਕਰੀਮ ਗਾਇਬ ਕਰ ਦਿੱਤੀ ।

ਇੱਕ ਤੋਂ ਬਾਅਦ ਇੱਕ ਕਈ ਵਾਰ ਇਹ ਆਈਸ ਕਰੀਮ ਵਾਲਾ ਉਨ੍ਹਾਂ ਨੂੰ ਚਕਮਾ ਦੇਣ 'ਚ ਕਾਮਯਾਬ ਰਿਹਾ । ਪਰ ਭਜੀ ਵੀ ਇਸ ਹਾਸੇ ਠੱਠੇ ਦਾ ਅਨੰਦ ਮਾਣਦੇ ਰਹੇ ਅਤੇ ਉਨ੍ਹਾਂ ਕੋਲ ਮੌਜੂਦ ਲੋਕ ਉਨ੍ਹਾਂ ਦਾ ਵੀਡਿਓ ਬਨਾਉਣ 'ਚ ਰੁੱਝੇ ਨਜ਼ਰ ਆਏ । ਭਜੀ ਵੀ ਇਸ ਫੈਸਟੀਵਲ ਦਾ ਅਨੰਦ ਮਾਣਦੇ ਨਜ਼ਰ ਆਏ ਪਰ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕੀਆਂ ਹੋਈਆਂ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network