ਕ੍ਰਿਕੇਟਰ ਸ਼ਿਖਰ ਧਵਨ ਦਾ ਪਤਨੀ ਆਇਸ਼ਾ ਮੁਖਰਜੀ ਨਾਲੋਂ ਹੋਇਆ ਤਲਾਕ, ਪਤਨੀ ਨੇ ਪੋਸਟ ਸਾਂਝੀ ਕਰਕੇ ਕੀਤੇ ਕਈ ਖੁਲਾਸੇ

written by Rupinder Kaler | September 08, 2021

ਕ੍ਰਿਕੇਟਰ ਸ਼ਿਖਰ ਧਵਨ (shikhar dhawan) ਦਾ ਉਹਨਾਂ ਦੀ ਪਤਨੀ ਆਇਸ਼ਾ ਮੁਖਰਜੀ ਨਾਲੋਂ ਤਲਾਕ ਹੋ ਗਿਆ ਹੈ । ਜਿਸ ਦੀ ਜਾਣਕਾਰੀ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਖੁਦ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ । ਇਸ ਜੋੜੀ (shikhar dhawan) ਨੇ ਸਾਲ 2012 ਵਿੱਚ ਵਿਆਹ ਕਰਵਾਇਆ ਸੀ ਤੇ 2014 ਵਿੱਚ ਇਸ ਜੋੜੀ ਦੇ ਘਰ ਬੇਟੇ ਦਾ ਜਨਮ ਹੋਇਆ ਸੀ ।

ਹੋਰ ਪੜ੍ਹੋ :

ਨੀਰੂ ਬਾਜਵਾ ਨੇ ਕੁੜੀਆਂ ਦੇ ਲਈ ਗੁਰਦੁਆਰਾ ਸਾਹਿਬ ‘ਚ ਕੀਤੀ ਅਰਦਾਸ, ਤਸਵੀਰਾਂ ਕੀਤੀਆਂ ਸਾਂਝੀਆਂ

Pic Courtesy: Instagram

ਆਇਸ਼ਾ (Aesha Mukerji) ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ‘ਮੈਂ ਸਮਝਦੀ ਸੀ ਕਿ ਤਲਾਕ ਇੱਕ ਗੰਦਾ ਸ਼ਬਦ ਹੈ, ਜਦੋਂ ਤੱਕ ਮੈਂ ਦੋ ਵਾਰ ਤਲਾਕਸ਼ੁਦਾ ਨਹੀਂ ਹੋ ਗਈ….ਮਜੇਦਾਰ ਹੈ ਕਿ ਕਿਸ ਤਰ੍ਹਾਂ ਦੇ ਸ਼ਬਦ ਏਨੇਂ ਸ਼ਕਤੀਸ਼ਾਲੀ ਹੋ ਸਕਦੇ ਹਨ ….ਮੈਂ ਤਲਾਕਸ਼ੁਦਾ ਸ਼ਬਦ ਨੂੰ ਪਹਿਲੀ ਵਾਰ ਅਨੁਭਵ ਕੀਤਾ …ਪਹਿਲੀ ਵਾਰ ਜਦੋਂ ਮੇਰਾ ਤਲਾਕ ਹੋਇਆ ਤਾਂ ਮੈਂ (Aesha Mukerji) ਬਹੁਤ ਡਰੀ ਹੋਈ ਸੀ । ਮੈਨੂੰ ਲੱਗਿਆ ਕਿ ਮੈਂ ਅਸਫਲ ਹੋ ਗਈ ਤੇ ਮੈਂ ਕੁਝ ਗਲਤ ਕਰ ਰਹੀ ਹਾਂ ।

Pic Courtesy: Instagram

ਮੈਨੂੰ ਲੱਗਿਆ ਜਿਵੇਂ ਮੈਂ (Aesha Mukerji) ਹਰ ਇੱਕ ਨੂੰ ਨੀਵਾਂ ਦਿਖਾਇਆ ਹੈ …ਮੈਂ ਖੁਦ ਨੂੰ ਮਤਲਬੀ ਮਹਿਸੂਸ ਕਰ ਰਹੀ ਸੀ । ਮੈਨੂੰ ਲੱਗਿਆ ਕਿ ਮੈਂ ਆਪਣੇ ਮਾਂ ਬਾਪ ਨੂੰ ਨਿਰਾਸ਼ ਕਰ ਰਹੀ ਹਾਂ ਆਪਣੇ ਬੱਚਿਆਂ ਨੂੰ ਨਿਰਾਸ਼ ਕਰ ਰਹੀ ਹਾਂ …ਕੁਝ ਹੱਦ ਤੱਕ ਇਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਕਿ ਮੈਂ ਰੱਬ ਨੂੰ ਵੀ ਨਿਰਾਸ਼ ਕਰ ਰਹੀ ਹਾਂ …ਤਲਾਕ ਏਨਾਂ ਗੰਦਾ ਸ਼ਬਦ ਸੀ’ ।

You may also like