ਸੈਲਫੀ ਲੈਣ ਲਈ ਮੌਨੀ ਰਾਏ ਨੂੰ ਭੀੜ ਨੇ ਘੇਰਿਆ, ਇੱਕ ਸ਼ਖਸ ਨੇ ਕੀਤੀ ਹੱਥ ਫੜਨ ਦੀ ਕੋਸ਼ਿਸ਼

Written by  Shaminder   |  December 09th 2021 04:55 PM  |  Updated: December 09th 2021 04:55 PM

ਸੈਲਫੀ ਲੈਣ ਲਈ ਮੌਨੀ ਰਾਏ ਨੂੰ ਭੀੜ ਨੇ ਘੇਰਿਆ, ਇੱਕ ਸ਼ਖਸ ਨੇ ਕੀਤੀ ਹੱਥ ਫੜਨ ਦੀ ਕੋਸ਼ਿਸ਼

ਬਾਲੀਵੁੱਡ ਅਦਾਕਾਰਾ ਮੌਨੀ ਰਾਏ (mouni roy) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਭੀੜ ‘ਚ ਖੁਦ ਨੂੰ ਬਚਾਉਂਦੀ ਹੋਈ ਦਿਖਾਈ ਦੇ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੌਨੀ ਰਾਏ ਕਿਸੇ ਰਿਕਾਰਡਿੰਗ ਦੇ ਲਈ ਜਾ ਰਹੀ ਸੀ ।

Mouni-Madhuri Dixit image From instagram

ਹੋਰ ਪੜ੍ਹੋ : ਕਿਸਾਨ ਅੰਦੋਲਨ ਹੋਇਆ ਖਤਮ, 11 ਦਸੰਬਰ ਨੂੰ ਕਿਸਾਨਾਂ ਦੀ ਘਰ ਵਾਪਸੀ, 15 ਦਸੰਬਰ ਨੂੰ ਕਿਸਾਨ ਆਗੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਣਗੇ ਮੱਥਾ

ਇਸੇ ਦੌਰਾਨ ਇੱਕ ਸ਼ਖਸ ਮੌਨੀ ਰਾਏ ਦਾ ਹੱਥ ਫੜ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ । ਕਿਉਂਕਿ ਇਹ ਸ਼ਖਸ ਮੌਨੀ ਰਾਏ ਦੇ ਨਾਲ ਸੈਲਫੀ ਲੈਣਾ ਚਾਹੁੰਦਾ ਸੀ । ਪਰ ਇਸ ਦੌਰਾਨ ਮੌਨੀ ਰਾਏ ਏਨਾਂ ਘਬਰਾ ਜਾਂਦੀ ਹੈ । ਪਰ ਇਸ ਦੇ ਬਾਵਜੂਦ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੈਲਫੀਆਂ ਲੈਂਦੀ ਹੈ ।

mouni Roy image From instagram

ਮੌਨੀ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਉਹ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਕੁਝ ਦਿਨ ਪਹਿਲਾਂ ਉਨ੍ਹਾਂ ਨੇ ਅਭੈ ਦਿਓਲ ਦੇ ਨਾਲ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਸੀ । ਇਹ ਵੀਡੀਓ ਉਸ ਦੀ ਫ਼ਿਲਮ ‘ਵੈਲੇ’ ਦਾ ਸੀ । ਇਸ ਤੋਂ ਇਲਾਵਾ ਮੌਨੀ ਰਾਏ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਮੌਨੀ ਰਾਏ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 

View this post on Instagram

 

A post shared by Voompla (@voompla)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network