ਜੈਜ਼ੀ ਬੀ ਅਤੇ ਬੋਹਮੀਆ ਆਪਣੇ ਨਵੇਂ ਗੀਤ ‘ਕਰਾਊਨ ਪ੍ਰਿੰਸ’ ਦੇ ਨਾਲ ਪਾ ਰਹੇ ਹਨ ਧੱਕ

written by Shaminder | June 23, 2020

ਕਰਾਊਨ ਪ੍ਰਿੰਸ ਨਾਂਅ ਦੇ ਟਾਈਟਲ ਹੇਠ ਜੈਜ਼ੀ ਬੀ ਮੁੜ ਤੋਂ ਆਪਣੇ ਪ੍ਰਸ਼ੰਸਕਾਂ ਲਈ ਭੰਗੜੇ ਵਾਲਾ ਗੀਤ ਲੈ ਕੇ ਆਏ ਨੇ । ਉਨ੍ਹਾਂ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਪ੍ਰਸਿੱਧ ਰੈਪਰ ਬਾਦਸ਼ਾਹ ਬੋਹੇਮੀਆ ਨੇ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਹਰਜ ਨਾਗਰਾ ਨੇ , ਜਦੋਂਕਿ ਗਾਣੇ ਦੇ ਬੋਲ ਲਿਖੇ ਨੇ ਪੈਰੀ ਸਰਪੰਚ ਨੇ । ਇਸ ਗੀਤ ‘ਚ ਇੱਕ ਅਜਿਹੇ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਆਪਣਾ ਦੁਨੀਆ ‘ਚ ਪੂਰਾ ਰੋਅਬ ਦਾਬਾ ਰੱਖਦਾ ਹੈ ਅਤੇ ਵੈਰੀਆਂ ਨੂੰ ਵੇਖ ਕੇ ਦੰਦਲਾਂ ਪੈ ਜਾਂਦੀਆਂ ਹਨ ।

https://www.instagram.com/p/CBvKm6vlWVo/

ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਜੈਜ਼ੀ ਬੀ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਜ਼ਿਆਦਾਤਰ ਗੀਤ ਡਾਂਸ ਬੀਟ ਵਾਲੇ ਹੀ ਹੁੰਦੇ ਹਨ ਇਹੀ ਕਾਰਨ ਹੈ ਕਿ ਪੂਰੀ ਦੁਨੀਆ ‘ਚ ਉਨ੍ਹਾਂ ਨੂੰ ਭੰਗੜਾ ਕਿੰਗ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਬੋਹੇਮੀਆ ਦੇ ਨਾਲ ਗੀਤ ਕੀਤਾ ਸੀ । ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

0 Comments
0

You may also like