ਕਰੀ ਪੱਤਾ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦਾ ਹੈ ਬਲਕਿ ਇਸ ਦੇ ਹੋਰ ਵੀ ਕਈ ਫਾਇਦੇ ਹਨ

written by Rupinder Kaler | June 19, 2021

ਕਰੀ ਪੱਤੇ ਕਿਸੇ ਸਬਜ਼ੀ ਦਾ ਸਵਾਦ ਹੀ ਨਹੀਂ ਵਧਾਉਂਦੇ ਬਲਕਿ ਕੁਝ ਲੋਕ ਇਸ ਦਾ ਜੂਸ ਵੀ ਪੀਂਦੇ ਹਨ ।ਇਸ ਵਿਚ ਮੌਜੂਦ ਆਇਰਨ, ਜ਼ਿੰਕ, ਤਾਂਬਾ, ਕੈਲਸੀਅਮ, ਵਿਟਾਮਿਨ 'ਏ' ਅਤੇ 'ਬੀ', ਅਮੀਨੋ ਐਸਿਡ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਫੋਲਿਕ ਐਸਿਡ ਪੌਸ਼ਟਿਕ ਤੱਤ ਸਿਹਤ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਨ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹ ਜੂਸ ਤਿਆਰ ਕਿਸ ਤਰ੍ਹਾਂ ਹੁੰਦਾ ਹੈ ।ਕਰੀ ਪੱਤੇ ਦਾ ਜੂਸ ਤਿਆਰ ਕਰਨ ਲਈ ਪੰਦਰਾਂ ਤੋਂ ਵੀਹ ਕਰੀ ਪੱਤੇ ਧੋ ਕੇ ਸਾਫ਼ ਕਰੋ। ਉਨ੍ਹਾਂ ਨੂੰ ਮਿਕਸਰ ਵਿਚ ਪਾਓ ਅਤੇ ਦੋ ਚੱਮਚ ਪਾਣੀ ਮਿਲਾ ਕੇ ਪੀਸ ਲਵੋ । ਜਦੋਂ ਇਹ ਪੇਸਟ ਦੀ ਤਰ੍ਹਾਂ ਬਣ ਜਾਵੇ ਫਿਰ ਇਸ ਨੂੰ ਮਿਕਸਰ ਜਾਰ ਵਿੱਚ ਹੀ ਰਹਿਣਂ ਦਿਓ ਅਤੇ ਇਸ ਨੂੰ ਚਾਹ ਦੀ ਛਲਣੀ ਨਾਲ਼ ਛਾਣ ਕੇ ਇਕ ਗਲਾਸ ਪਾਣੀ ਪਾਓ ਅਤੇ ਮਿਕਸਰ ਨੂੰ ਫਿਰ ਚਲਾਓ । ਹੁਣ ਇਸ ਨੂੰ ਇਕ ਗਿਲਾਸ ਵਿਚ ਫਿਲਟਰ ਕਰਕੇ ਇਸਦਾ ਸੇਵਨ ਕਰੋ । ਕਰੀ ਪੱਤੇ ਦੇ ਜੂਸ ਦਾ ਸੇਵਨ ਕਰਨ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਵਿਚ ਆਇਰਨ ਅਤੇ ਫੋਲਿਕ ਐਸਿਡ ਦੀ ਕਾਫ਼ੀ ਮਾਤਰਾ ਹੁੰਦੀ ਹੈ ਜੋ ਅਨੀਮੀਆ ਨੂੰ ਠੀਕ ਕਰਨ ਵਿਚ ਮਦਦ ਕਰਦੀ ਹੈ । ਇਹ ਵਾਧੂ ਚਰਬੀ ਨੂੰ ਦੂਰ ਕਰਨ ਵਿੱਚ ਵੀ ਬਹੁਤ ਮਦਦ ਕਰਦਾ ਹੈ । ਹੋਰ ਪੜ੍ਹੋ : ਬਜਰੰਗੀ ਭਾਈਜਾਨ ’ਚ ‘ਮੁੰਨੀ’ ਦਾ ਕਿਰਦਾਰ ਨਿਭਾਉਣ ਵਾਲੀ ਹਰਸ਼ਾਲੀ ਨੇ ਕੰਗਨਾ ਦੀ ਕੀਤੀ ਨਕਲ ਕਰੀ ਪੱਤੇ ਦਾ ਜੂਸ ਵਜ਼ਨ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ । ਜੋ ਲੋਕ ਜੂਸ ਪੀਣਾ ਪਸੰਦ ਨਹੀਂ ਕਰਦੇ ਹਨ ਤਾਂ ਉਹ ਖਾਣੇ ਦੇ ਨਾਲ ਇਸ ਦੇ ਪੱਤੇ ਵੀ ਖਾ ਸਕਦੇ ਹਨ । ਇਹ ਚਰਬੀ ਨੂੰ ਘਟਾਉਂਦਾ ਹੈ ਅਤੇ ਇਸ ਵਿਚ ਮੌਜੂਦ ਫਾਈਬਰ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ । ਕਰੀ ਪੱਤੇ ਦਾ ਜੂਸ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦਾ ਹੈ । ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਇਸ ਵਿਚ ਮਦਦਗਾਰ ਸਾਬਤ ਹੁੰਦੇ ਹਨ । ਨਾਲ ਹੀ ਉਹ ਮੋਤੀਆ ਵਰਗੇ ਸਮੱਸਿਆਵਾਂ ਨੂੰ ਜਲਦੀ ਨਹੀਂ ਹੋਣ ਦਿੰਦੇ । ਜੇ ਤੁਸੀਂ ਚਾਹੋ ਤਾਂ ਤੁਸੀਂ ਜੂਸ ਦੀ ਬਜਾਏ ਪੱਤੇ ਦਾ ਸੇਵਨ ਵੀ ਕਰ ਸਕਦੇ ਹੋ ।ਕਰੀ ਪੱਤੇ ਦੇ ਜੂਸ ਦਾ ਸੇਵਨ ਕਰਨ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਇਸਦੇ ਨਾਲ ਹੀ ਇਹ ਪੇਟ ਵਿਚ ਗੈਸ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਵੀ ਚੰਗੀ ਭੂਮਿਕਾ ਅਦਾ ਕਰਦਾ ਹੈ ।

0 Comments
0

You may also like