ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਧੀ ਦੇ ਨਾਲ ਕਿਊਟ ਤਸਵੀਰ ਕੀਤੀ ਜਾ ਰਹੀ ਪਸੰਦ

written by Shaminder | September 22, 2021

ਬਾਲੀਵੁੱਡ ਅਦਾਕਾਰ ਸੰਜੇ ਦੱਤ (Sanjay Dutt ) ਆਪਣੇ ਪਰਿਵਾਰ ਦੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਅਦਾਕਾਰ ਦੀ ਪਤਨੀ ਮਾਨਿਅਤਾ ਦੱਤ ਵੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸੰਜੇ ਦੱਤ ਅਤੇ ਧੀ (Daughter )ਦੀ ਤਸਵੀਰ ਸਾਂਝੀ ਕੀਤੀ ਹੈ ।

Sanjay Dutt Daugher -min Image From Instagram

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਅਦਾਕਾਰਾ ਤੇ ਉਸ ਦੀ ਧੀ ਦੇ ਬਚਪਨ ਦੀ ਤਸਵੀਰ, ਕੀ ਤੁਸੀਂ ਪਛਾਣਿਆ !

ਇਸ ਤਸਵੀਰ ‘ਚ ਸੰਜੇ ਦੱਤ ਨੇ ਆਪਣੀ ਧੀ ਨੂੰ ਆਪਣੀ ਗੋਦ ‘ਚ ਬਿਠਾਇਆ ਹੋਇਆ ਹੈ । ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਸੰਜੇ ਦੱਤ ਦੇ ਤਿੰਨ ਬੱਚੇ ਹਨ, ਪਹਿਲੀ ਪਤਨੀ ਤੋਂ ਇੱਕ ਬੇਟੀ ਤ੍ਰਿਸ਼ਾਲਾ ਹੈ । ਜੋ ਕਿ ਨਿਊਯਾਰਕ ‘ਚ ਰਹਿੰਦੀ ਹੈ ।

Sanjay dutt ,,,,-min Image From Instagram

ਜਦੋਂਕਿ ਦੂਜੇ ਦੋਵੇਂ ਬੱਚੇ ਇਕਰਾ ਅਤੇ ਸ਼ਾਹਰਾਨ ਦੋਵਾਂ ਦੇ ਨਾਲ ਹੀ ਰਹਿੰਦੇ ਹਨ । ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ‘ਖਲਨਾਇਕ’, ਸਾਜਨ, ਰੌਕੀ, ਸੜਕ, ਵਾਸਤਵ ਸਣੇ ਕਈ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਉਸ ਦੀ ਸ਼ਾਨਦਾਰ ਅਦਾਕਾਰੀ ਵੇਖਣ ਨੂੰ ਮਿਲੀ ਹੈ । ਮਾਨਿਅਤਾ ਦੱਤ ਦੇ ਨਾਲ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਹੈ । ਜਿਨ੍ਹਾਂ ਤੋਂ ਅਦਾਕਾਰ ਦੇ ਦੋ ਜੁੜਵਾ ਬੱਚੇ ਹਨ ।

 

0 Comments
0

You may also like