ਅਦਾਕਾਰਾ ਕਰੀਨਾ ਕਪੂਰ ਖ਼ਾਨ ਦੇ ਛੋਟੇ ਬੇਟੇ ਦਾ ਕਿਊਟ ਵੀਡੀਓ ਹੋਇਆ ਵਾਇਰਲ

written by Shaminder | September 04, 2021

ਅਦਾਕਾਰਾ ਕਰੀਨਾ ਕਪੂਰ  (Kareena Kapoor Khan ) ਦਾ ਆਪਣੇ ਛੋਟੇ ਪੁੱਤਰ ਦੇ ਨਾਲ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਰੀਨਾ ਕਪੂਰ ਆਪਣੇ ਵੱਡੇ ਬੇਟੇ ਤੈਮੂਰ ਅਤੇ ਛੋਟੇ ਬੇਟੇ ਜੇਹ ਅਲੀ ਖਾਨ  (Jeh Ali Khan ) ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਭਰਾ ਆਪਣੇ ਨਾਨਾ ਰਣਧੀਰ ਕਪੂਰ ਦੇ ਘਰ ਆਏ ਹੋਏ ਸਨ ।

Kareena, -min (1) Image From Instagram

ਹੋਰ ਪੜ੍ਹੋ : ਅਵਕਾਸ਼ ਮਾਨ ਨੇ ਜਨਮ ਦਿਨ ‘ਤੇ ਦੁਆਵਾਂ ਦੇਣ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਕਰੀਨਾ ਆਪਣੇ ਪਾਪਾ ਰਣਧੀਰ ਕਪੂਰ ਦੇ ਘਰ ਉਨ੍ਹਾਂ ਨੂੰ ਮਿਲਣ ਦੇ ਲਈ ਪਹੁੰਚੀ ਸੀ । ਇਸ ਦੌਰਾਨ ਅਦਾਕਾਰਾ ਆਪਣੇ ਬੇਟਿਆਂ ਦੇ ਨਾਲ ਪਹੁੰਚੀ ਸੀ । ਦੱਸ ਦਈਏ ਕਿ ਕਰੀਨਾ ਦੇ ਨਾਲ ਉਸ ਦੀ ਭੈਣ ਕਰਿਸ਼ਮਾ ਕਪੂਰ ਵੀ ਪਿਤਾ ਦੇ ਘਰ ਪਹੁੰਚੀ ਸੀ ।

 

View this post on Instagram

 

A post shared by Voompla (@voompla)

ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਰੀਨਾ ਕਪੂਰ ਨੇ ਦੂਜੇ ਬੇਟੇ ਨੂੰ ਜਨਮ ਦਿੱਤਾ ਹੈ । ਪਰ ਜਨਮ ਤੋਂ ਬਾਅਦ ਹੀ ਕਰੀਨਾ ਨੇ ਕੈਮਰੇ ਤੋਂ ਆਪਣੇ ਛੋਟੇ ਬੇਟੇ ਨੂੰ ਦੂਰ ਹੀ ਰੱਖਿਆ ਸੀ ।

Kareena k -min (1) Image From Instagram

ਪਰ ਹੁਣ ਜੇਹ ਅਲੀ ਖ਼ਾਨ ਦੀਆਂ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ । ਕਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਜਲਦ ਹੀ ਆਮਿਰ ਖ਼ਾਨ ਦੇ ਨਾਲ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ ।

 

0 Comments
0

You may also like