ਹਰ ਕਿਸੇ ਦੀ ਜ਼ਿੰਦਗੀ 'ਚ ਰੰਗ ਭਰਨ ਆ ਰਹੀ ਹੈ ਫ਼ਿਲਮ 'ਡਾਕਾ', ਦੇਖੋ ਨਵਾਂ ਪੋਸਟਰ

Written by  Aaseen Khan   |  September 17th 2019 11:44 AM  |  Updated: September 17th 2019 11:44 AM

ਹਰ ਕਿਸੇ ਦੀ ਜ਼ਿੰਦਗੀ 'ਚ ਰੰਗ ਭਰਨ ਆ ਰਹੀ ਹੈ ਫ਼ਿਲਮ 'ਡਾਕਾ', ਦੇਖੋ ਨਵਾਂ ਪੋਸਟਰ

ਜੱਟ ਜੇਮਸ ਬੌਂਡ ਦੀ ਸੁਪਰਹਿੱਟ ਜੋੜੀ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਇੱਕ ਵਾਰ ਫਿਰ ਫ਼ਿਲਮ 'ਡਾਕਾ' ਰਾਹੀਂ ਸਕਰੀਨ ਸਾਂਝੀ ਕਰਨ ਜਾ ਰਹੇ ਹਨ। ਜਿੱਥੇ ਫ਼ਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਉਤਸਾਹਿਤ ਹਨ ਉੱਥੇ ਹੀ ਦਰਸ਼ਕ ਵੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਤੱਕ ਬਹੁਤ ਸਾਰੀਆਂ ਤਸਵੀਰਾਂ ਫ਼ਿਲਮ ਦੇ ਸੈੱਟ ਤੋਂ ਸਾਹਮਣੇ ਆ ਚੁੱਕੀਆਂ ਹਨ ਜਿਹੜੀਆਂ ਕੁਝ ਨਾ ਕੁਝ ਫ਼ਿਲਮ ਬਾਰੇ ਕਹਿੰਦੀਆਂ ਨਜ਼ਰ ਆਈਆਂ। ਹੁਣ ਅਜਿਹਾ ਹੀ ਫ਼ਿਲਮ ਦਾ ਨਵਾਂ ਪੋਸਟਰ ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਹੈ ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ ਹਰ ਕਿਸੇ ਦੀ ਜ਼ਿੰਦਗੀ 'ਚ ਖ਼ਾਸ ਰੰਗ ਭਰਨ ਵਾਲੀ ਹੈ।

ਗਿੱਪੀ ਗਰੇਵਾਲ ਨੇ ਵੀ ਪੋਸਟਰ ਸਾਂਝਾ ਕਰਦੇ ਹੋਏ ਕੁਝ ਅਜਿਹਾ ਹੀ ਕਿਹਾ ਹੈ 'ਇਹ ਹਰ ਇੱਕ ਦੀ ਜ਼ਿੰਦਗੀ 'ਚ ਰੰਗ ਭਰ ਦੇਵੇਗੀ, 'ਡਾਕਾ' 1 ਨਵੰਬਰ 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ'।ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ 'ਚ ਫ਼ਿਲਮਾਈ ਅਤੇ ਗਿੱਪੀ ਗਰੇਵਾਲ ਦੀ ਕਹਾਣੀ ਅਤੇ ਸਕਰੀਨਪਲੇਅ ਵਾਲੀ ਇਹ ਫ਼ਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਤੇ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਤੋਂ ਇਲਾਵਾ ਫ਼ਿਲਮ 'ਚ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਗਿੱਲ ਅਤੇ ਹੋਰ ਵੀ ਕਈ ਨਾਮੀ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network