Advertisment

ਪੀਟੀਸੀ ਪੰਜਾਬੀ 'ਤੇ ਪਵੇਗਾ 'ਡਾਕਾ' ਜਦੋਂ ਜ਼ਰੀਨ ਖ਼ਾਨ ਅਤੇ ਗਿੱਪੀ ਗਰੇਵਾਲ ਪਹੁੰਚਣਗੇ ਪੀਟੀਸੀ 'ਸ਼ੋਅਕੇਸ' ਵਿਚ

author-image
By Aaseen Khan
New Update
ਪੀਟੀਸੀ ਪੰਜਾਬੀ 'ਤੇ ਪਵੇਗਾ 'ਡਾਕਾ' ਜਦੋਂ ਜ਼ਰੀਨ ਖ਼ਾਨ ਅਤੇ ਗਿੱਪੀ ਗਰੇਵਾਲ ਪਹੁੰਚਣਗੇ ਪੀਟੀਸੀ 'ਸ਼ੋਅਕੇਸ' ਵਿਚ
Advertisment
ਪੀਟੀਸੀ ਸ਼ੋਅ ਕੇਸ ਜਿੱਥੇ ਹਰ ਵਾਰ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਿਤਾਰਿਆਂ ਨੂੰ ਦਰਸ਼ਕਾਂ ਦੇ ਰੂ-ਬ-ਰੁ ਕੀਤਾ ਜਾਂਦਾ ਹੈ। ਇਸ ਬਾਰ ਪੀਟੀਸੀ ਦੇ ਸਟੂਡੀਓ 'ਚ ਡਾਕਾ ਪੈਣ ਵਾਲਾ ਹੈ ਕਿਉਂਕਿ ਪੀਟੀਸੀ ਦੇ ਸ਼ੋਅਕੇਸ 'ਚ ਇਸ ਵਾਰ ਪਹੁੰਚ ਰਹੇ ਹਨ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਜਿੰਨ੍ਹਾਂ ਦੀ ਫ਼ਿਲਮ ਡਾਕਾ 1 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਮੁਲਾਕਾਤ 'ਚ ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਨਾਲ ਫ਼ਿਲਮ ਦੀ ਮੇਕਿੰਗ ਅਤੇ ਡਾਕਾ ਕਿੰਝ ਵੱਜੇਗਾ ਇਸ ਬਾਰੇ ਖੁੱਲ੍ਹ ਕੇ ਗੱਲਾਂ ਬਾਤਾਂ ਹੋਣਗੀਆਂ। ਪੀਟੀਸੀ ਸ਼ੋਅਕੇਸ ਦਾ ਇਹ ਖ਼ਾਸ ਪ੍ਰੋਗਰਾਮ ਕੱਲ੍ਹ ਯਾਨੀ 29 ਅਕਤੂਬਰ ਰਾਤ 9 ਵਜੇ ਪੀਟੀਸੀ ਪੰਜਾਬੀ 'ਤੇ ਦੇਖਣ ਨੂੰ ਮਿਲਣ ਵਾਲਾ ਹੈ। ਫ਼ਿਲਮ ਬਾਰੇ ਗੱਲ ਕਰੀਏ ਤਾਂ ਜੱਟ ਜੇਮਸ ਬੌਂਡ ਤੋਂ ਬਾਅਦ ਜ਼ਰੀਨ ਅਤੇ ਗਿੱਪੀ ਗਰੇਵਾਲ ਦੀ ਜੋੜੀ ਪਰਦੇ 'ਤੇ ਵਾਪਸੀ ਕਰ ਰਹੀ ਹੈ। ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ ‘ਚ ਫ਼ਿਲਮਾਈ ਅਤੇ ਗਿੱਪੀ ਗਰੇਵਾਲ ਦੀ ਕਹਾਣੀ ਅਤੇ ਸਕਰੀਨਪਲੇਅ ਵਾਲੀ ਇਹ ਫ਼ਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਤੋਂ ਇਲਾਵਾ ਫ਼ਿਲਮ ‘ਚ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਗਿੱਲ ਅਤੇ ਹੋਰ ਵੀ ਕਈ ਨਾਮੀ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।ਫ਼ਿਲਮ ਦੇ ਗਾਣੇ ਅਤੇ ਟਰੇਲਰ ਤਾਂ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੇ ਹਨ ਹੁਣ ਦੇਖਣਾ ਹੋਵੇਗਾ ਕਿ ਫ਼ਿਲਮ ਕੀ ਕਮਾਲ ਕਰਕੇ ਦਿਖਾਉਂਦੀ ਹੈ। publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment