ਹਿੰਮਤ ਸੰਧੂ ਦੀ ਦਮਦਾਰ ਅਵਾਜ਼ 'ਚ ਰਿਲੀਜ਼ ਹੋਇਆ 'ਡਾਕਾ' ਦਾ ਟਾਈਟਲ ਟਰੈਕ

written by Aaseen Khan | October 21, 2019

1 ਨਵੰਬਰ ਨੂੰ ਵੱਡੇ ਪਰਦੇ 'ਤੇ ਗਿੱਪੀ ਅਤੇ ਜ਼ਰੀਨ ਖ਼ਾਨ ਦੀ ਜੋੜੀ ਇੱਕ ਵਾਰ ਫਿਰ ਛਾਉਣ ਵਾਲੀ ਹੈ। ਫ਼ਿਲਮ ਲਈ ਹਰ ਕੋਈ ਕਾਫੀ ਉਤਸਾਹਿਤ ਦਿਖਾਈ ਦੇ ਰਿਹਾ ਹੈ ਅਤੇ ਇਸ ਉਤਸ਼ਾਹ ਨੂੰ ਫ਼ਿਲਮ ਦੇ ਗਾਣੇ ਚਾਰ ਚੰਨ ਲਗਾ ਰਹੇ ਹਨ। ਦੱਸ ਦਈਏ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਗਾਇਕ ਹਿੰਮਤ ਸੰਧੂ ਨੇ ਆਪਣੀ ਬੁਲੰਦ ਅਵਾਜ਼ ਨਾਲ ਸ਼ਿੰਗਾਰਿਆ ਹੈ। ਗਾਣੇ 'ਚ ਫ਼ਿਲਮ ਦੇ ਟਾਈਟਲ ਮੁਤਾਬਿਕ ਹੀ ਡਾਕੇ ਦੇ ਸੀਨ ਦਿਖਾਏ ਗਏ ਹਨ।

ਗਾਣੇ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਅਤੇ ਸੰਗੀਤ Jay K ਦਾ ਹੈ।ਹੁਣ ਤੱਕ ਰਿਲੀਜ਼ ਹੋਏ ਫ਼ਿਲਮ ਦੇ ਦੋ ਗੀਤ ਫੁਲਕਾਰੀ ਅਤੇ ਕੋਈ ਆਏ ਨਾ ਰੱਬਾ ਸੁਪਰਹਿੱਟ ਰਹੇ ਹਨ। ਹੁਣ ਹਿੰਮਤ ਸੰਧੂ ਦੇ ਇਸ ਗੀਤ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਹੀ ਨਹੀਂ ਸਗੋਂ ਇਸ ਫ਼ਿਲਮ ਦੇ ਟਰੇਲਰ ਨੂੰ ਵੀ ਕਾਫੀ ਚੰਗਾ ਹੁੰਗਾਰਾ ਮਿਲਿਆ ਹੈ।

ਹੋਰ ਵੇਖੋ : 26 ਸਕਿੰਟ ਦੇ ਜਿਸ ਗਾਣੇ ਨੇ ਸ਼ੋਸ਼ਲ ਮੀਡੀਆ 'ਤੇ ਲਿਆਂਦਾ ਸੀ ਤੂਫ਼ਾਨ, ਆ ਰਿਹਾ ਹੈ ਪੂਰਾ ਗੀਤ

ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ ‘ਚ ਫ਼ਿਲਮਾਈ ਅਤੇ ਗਿੱਪੀ ਗਰੇਵਾਲ ਦੀ ਕਹਾਣੀ ਅਤੇ ਸਕਰੀਨਪਲੇਅ ਵਾਲੀ ਇਹ ਫ਼ਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਤੋਂ ਇਲਾਵਾ ਫ਼ਿਲਮ ‘ਚ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਗਿੱਲ ਅਤੇ ਹੋਰ ਵੀ ਕਈ ਨਾਮੀ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।ਜੱਟ ਜੇਮਸ ਬੌਂਡ ਤੋਂ ਬਾਅਦ ਇਹ ਜੋੜੀ ਪਰਦੇ 'ਤੇ ਵਾਪਸੀ ਕਰ ਰਹੀ ਹੈ।

0 Comments
0

You may also like