‘ਡਾਕੂਆਂ ਦਾ ਮੁੰਡਾ 2’: ‘ਦਿਮਾਗ ਹਿੱਲਿਆ, ਦੁਨੀਆ ਹਿਲਾਉਣੀ ਬਾਕੀ ਆ- ਦੇਵ ਖਰੌੜ

written by Lajwinder kaur | April 01, 2022

ਸਾਲ 2018 ‘ਚ ਆਈ ਸੁਪਰ ਹਿੱਟ ਫ਼ਿਲਮ ਡਾਕੂਆਂ ਦਾ ਮੁੰਡਾ ਜਿਸ ਦਾ ਹੁਣ ਸਿਕਵਲ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਜੀ ਹਾਂ ਦੇਵ ਖਰੌੜ ਤੇ ਜਪਜੀ ਖਹਿਰਾ ਦੀ ਮੋਸਟ ਅਵੇਟਡ ਫ਼ਿਲਮ ‘ਡਾਕੂਆਂ ਦਾ ਮੁੰਡਾ 2’ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ।

ਹੋਰ ਪੜ੍ਹੋ : ਆਰ ਨੇਤ ਤੇ ਗੁਰਲੇਜ ਅਖਤਰ ਦੇ ਨਵੇਂ ਗੀਤ ‘Big Man’ ਨੇ ਛੂਹਿਆ ਦਰਸ਼ਕਾਂ ਦਾ ਦਿਲ, ਅੱਖਾਂ ‘ਚ ਆਏ ਹੰਝੂ

Japji Khaira Shared Photo From of 'Dakuan Da Munda 2' Movie Set

 

ਐਕਟਰ ਦੇਵ ਖਰੌੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਨੋਟ ਕਰ ਲਓ ਰਿਲੀਜ਼ ਡੇਟ 27/5/2022, ਫਰਸਟ ਲੁੱਕ ਟੀਜ਼ਰ ਬਹੁਤ ਜਲਦ ਰਿਲੀਜ਼ ਹੋਵੇਗਾ’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਉਤਸੁਕਤਾ ਬਿਆਨ ਕਰ ਰਹੇ ਨੇ। ਫ਼ਿਲਮ ਦਾ ਪੋਸਟਰ ਕਾਫੀ ਸ਼ਾਨਦਾਰ ਹੈ, ਜਿਸ ਕਰਕੇ ਰਾਣਾ ਰਣਬੀਰ, ਮਾਹੀ ਵਿਜ, ਇਫਤਿਆਰ ਠਾਕੁਰ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟ ਕਰਕੇ ਵਧਾਈਆਂ ਦਿੱਤੀਆਂ ਨੇ।

Jhapji khaira and Dev Kharoud

ਹੋਰ ਪੜ੍ਹੋ : ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ

ਦੱਸ ਦਈਏ ਦੇਵ ਖਰੌੜ ਅਤੇ ਜਪਜੀ ਖਹਿਰਾ ਦੀ ਫ਼ਿਲਮ "ਡਾਕੂਆਂ ਦਾ ਮੁੰਡਾ 2" ਅਗਲੇ ਮਹੀਨੇ ਦੀ 27 ਮਈ ਨੂੰ ਸਿਨੇਮੇ ਘਰਾਂ ਵਿੱਚ ਰਿਲੀਜ਼ ਹੋਵੇਗੀ । ਮਨਦੀਪ ਬੈਨੀਪਾਲ  ਦੀ ਰੇਖ-ਦੇਖ ਹੇਠ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ। ਇਹ ਫ਼ਿਲਮ ਕਿਤਾਬ ਸ਼ਰਾਰਤੀ ਤੱਤ (ਮੰਗਾ ਸਿੰਘ ਅੰਟਾਲ) ਦੀ ਸਵੈ ਜੀਵਨੀ ਤੇ’ ਅਧਾਰਿਤ ਹੈ। ਦੇਵ ਖਰੌੜ ਤੇ ਜਪਜੀ ਖਹਿਰਾ ਤੋਂ ਇਲਾਵਾ ਨਿਸ਼ਾਨ ਭੁੱਲਰ, ਰਾਜ ਸਿੰਘ ਝਿੰਜਰ, ਲੱਕੀ ਧਾਲੀਵਾਲ, ਪ੍ਰੀਤ ਬਾਠ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਦੇਵ ਖਰੌੜ ਇਸ ਤੋਂ ਪਹਿਲਾਂ ਵੀ ਕਈ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 

 

View this post on Instagram

 

A post shared by Dev Kharoud (@dev_kharoud)

You may also like