Advertisment

ਮਾਂ ਗੁਰਲੇਜ਼ ਅਖ਼ਤਰ ਤੇ ਪਿਤਾ ਕੁਲਵਿੰਦਰ ਕੈਲੀ ਵਾਂਗ ਛੋਟੀ ਉਮਰ ਵਿੱਚ ਹੀ ਸੁਰਾਂ ਨਾਲ ਖੇਡਦਾ ਹੈ ਦਾਨਵੀਰ, ਵੀਡੀਓ ਵਾਇਰਲ  

author-image
By Rupinder Kaler
New Update
ਮਾਂ ਗੁਰਲੇਜ਼ ਅਖ਼ਤਰ ਤੇ ਪਿਤਾ ਕੁਲਵਿੰਦਰ ਕੈਲੀ ਵਾਂਗ ਛੋਟੀ ਉਮਰ ਵਿੱਚ ਹੀ ਸੁਰਾਂ ਨਾਲ ਖੇਡਦਾ ਹੈ ਦਾਨਵੀਰ, ਵੀਡੀਓ ਵਾਇਰਲ  
Advertisment
ਗੁਰਲੇਜ਼ ਅਖ਼ਤਰ ਤੇ ਉਹਨਾਂ ਦਾ ਪੂਰਾ ਪਰਿਵਾਰ ਸੰਗੀਤ ਦੇ ਰੰਗ ਵਿੱਚ ਰੰਗਿਆ ਹੋਇਆ ਹੈ । ਉਹਨਾਂ ਦੇ ਭੈਣ ਭਰਾ ਤੇ ਪਤੀ ਕੁਲਵਿੰਦਰ ਕੈਲੀ ਤਾਂ ਗਾਇਕ ਹਨ ਹੀ, ਉਹਨਾਂ ਦਾ ਬੇਟਾ ਦਾਨਵੀਰ ਵੀ ਸੰਗੀਤ ਦੀਆਂ ਇੱਕ ਇੱਕ ਕਰਕੇ ਪੌੜੀਆਂ ਚੜ੍ਹ ਰਿਹਾ ਹੈ । ਉਸ ਦੇ ਖ਼ੂਨ ਵਿੱਚ ਵੀ ਸੰਗੀਤ ਰਚਿਆ ਹੋਇਆ ਹੈ । https://www.instagram.com/p/BwLcaxll2r0/ ਇਸ ਲਈ ਉਹ ਛੋਟੀ ਉਮਰ ਵਿੱਚ ਹੀ ਸੰਗੀਤ ਦਾ ਹਰ ਸੁਰ ਪਹਿਚਾਣਦਾ ਹੈ । ਇਸ ਦਾ ਅੰਦਾਜ਼ਾ ਗੁਰਲੇਜ਼ ਅਖ਼ਤਰ ਵੱਲੋਂ ਸ਼ੇਅਰ ਕੀਤੀ ਉਸ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਦਾਨਵੀਰ ਆਪਣੇ ਪਿਤਾ ਕੁਲਵਿੰਦਰ ਕੈਲੀ ਦੀ ਤਾਲ ਨਾਲ ਤਾਲ ਮਿਲਾਉਂਦਾ ਹੋਇਆ ਨਜ਼ਰ ਆ ਰਿਹਾ । https://www.instagram.com/p/Bv3GUNKlWtr/ ਗਾਇਕ ਕੁਲਵਿੰਦਰ ਕੈਲੀ ਸੁਰ ਛੇੜ ਰਹੇ ਹਨ ਜਦੋਂ ਕਿ ਦਾਨਵੀਰ ਤਬਲੇ ਤੇ ਉਹਨਾਂ ਦਾ ਸਾਥ ਦੇ ਰਿਹਾ ਹੈ, ਤੇ ਪਿਉ ਪੁੱਤ ਦੀ ਜੋੜੀ ਕਮਾਲ ਕਰੀ ਜਾ ਰਹੀ ਹੈ । ਗੁਰਲੇਜ਼ ਅਖ਼ਤਰ ਦਾਨਵੀਰ ਦੀਆਂ ਅਕਸਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਦਾਨਵੀਰ ਤਬਲੇ ਵਿੱਚ ਹੀ ਮਾਸਟਰੀ ਹਾਸਲ ਨਹੀਂ ਕਰ ਰਿਹਾ ਉਸ ਦੀ ਅਵਾਜ਼ ਵੀ ਬਾਕਮਾਲ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment