'ਦਾਸਤਾਨ-ਏ-ਮੀਰੀ-ਪੀਰੀ' ਦਾ ਗਾਣੇ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਗਾਇਕ ਕੈਲਾਸ਼ ਖੇਰ ਨੇ ਦਿੱਤਾ ਇਹ ਖ਼ਾਸ ਸੁਨੇਹਾ

written by Rupinder Kaler | May 14, 2019

5 ਜੂਨ ਨੂੰ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਰਿਲੀਜ਼ ਕੀਤੀ ਜਾਣ ਵਾਲੀ ਧਾਰਮਿਕ ਐਨੀਮੈਟਿਡ ਫ਼ਿਲਮ 'ਦਾਸਤਾਨ ਏ ਮੀਰੀ ਪੀਰੀ' ਦਾ ਟਰੇਲਰ ਕੁਝ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ । ਇਸ ਟਰੇਲਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ । ਹੁਣ ਇਸ ਫ਼ਿਲਮ ਦਾ ਟਾਈਟਲ ਟਰੇਕ 'ਮੀਰੀ-ਪੀਰੀ' ਰਿਲੀਜ਼ ਕੀਤਾ ਗਿਆ ਹੈ । ਇਸ ਧਾਰਮਿਕ ਗੀਤ ਨੂੰ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨੇ ਗਾਇਆ ਹੈ । ਇਹ ਪਹਿਲਾ ਮੌਕੇ ਹੈ ਜਦੋਂ ਕੈਲਾਸ਼ ਖੇਰ ਨੇ ਕਿਸੇ ਧਾਰਮਿਕ ਫ਼ਿਲਮ ਲਈ ਗਾਣਾ ਗਾਇਆ ਹੈ । ਇਸ ਗਾਣੇ ਦੇ ਬੋਲ ਗੀਤਕਾਰ ਬੀਰ ਸਿੰਘ ਵੱਲੋਂ ਲਿਖੇ ਗਏ ਹਨ ਜਦੋਂ ਕਿ ਕੁਲਜੀਤ ਸਿੰਘ ਵੱਲੋਂ ਇਸ ਦਾ ਮਿਊਜ਼ਿਕ ਤਿਆਰ ਕੀਤਾ ਗਿਆ ਹੈ । ਇਸ ਫ਼ਿਲਮ ਦੀ ਕਹਾਣੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਧਾਰੀਆਂ ਦੋ ਤਲਵਾਰਾਂ ਤੇ ਅਧਾਰਿਤ ਹੈ । ਐਨੀਮੇਸ਼ਨ ਨਾਲ ਬਣਾਈ ਇਸ ਫ਼ਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਫ਼ਿਲਮ ਦਾ ਨਿਰਮਾਣ ਇਸ ਲਈ ਕੀਤਾ ਹੈ ਤਾਂ ਜੋ ਉਹ ਲੋਕ ਵੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਣ ਜਿਹੜੇ ਇਸ ਤੋਂ ਜਾਣੂ ਨਹੀਂ ਹਨ । https://www.youtube.com/watch?v=Y9cKoEOjU-4&feature=youtu.be&fbclid=IwAR01qp3h4yLLIpGIhvpRGEi1KI5I6aGHcV9aVZWK4_adkajyFpNg-r8snDk ਫ਼ਿਲਮ ਨਿਰਮਾਤਾਂ ਮੁਤਾਬਿਕ ਇਸ ਫ਼ਿਲਮ ਨੂੰ ਦੇਖਕੇ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਜੀਵਨ ਬਾਰੇ ਜਾਣ ਸਕਣਗੇ ਉੱਥੇ ਇਹ ਵੀ ਜਾਣ ਸਕਣਗੇ ਕਿ ਉਹਨਾਂ ਨੇ ਦੋ ਤਲਵਾਰਾਂ ਕਿਉਂ ਧਾਰਨ ਕੀਤੀਆਂ ਸਨ । ਛਟਮਪੀਰ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਇਸ ਫ਼ਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ । ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਤੇ ਨਵਦੀਪ ਕੌਰ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ । https://www.youtube.com/watch?v=Mn8q6PJ1w28

0 Comments
0

You may also like