ਅੱਜ ਹੈ ਬਾਲੀਵੁੱਡ ਦੇ 'ਦਬੰਗ' ਸਲਮਾਨ ਖ਼ਾਨ ਦਾ ਜਨਮ ਦਿਨ,ਜਨਮ ਦਿਨ 'ਤੇ ਜਾਣੋ ਮਾਪਿਆਂ ਤੋਂ ਬਾਅਦ ਸਲਮਾਨ ਦੀ ਜ਼ਿੰਦਗੀ 'ਚ ਸਭ ਤੋਂ ਵੱਧ ਕਿਸ ਦੀ ਹੈ ਅਹਿਮੀਅਤ

written by Shaminder | December 27, 2019

ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਜਨਮ ਦਿਨ 'ਤੇ ਆਪਣੇ ਬਾਡੀਗਾਰਡ ਸ਼ੇਰਾ ਦੇ ਨਾਲ ਜਨਮ ਦਿਨ ਦਾ ਕੇਕ ਕੱਟਿਆ,ਉੱਥੇ ਹੀ ਮੀਡੀਆ ਕਰਮੀਆਂ ਦੇ ਨਾਲ ਵੀ ਆਪਣਾ ਜਨਮ ਦਿਨ ਮਨਾਇਆ ।ਇਸ ਮੌਕੇ 'ਤੇ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਵੀ ਮੌਜੂਦ ਸਨ ।ਸਲਮਾਨ ਖ਼ਾਨ ਲੰਮੇ ਸਮੇਂ ਤੋਂ ਬਾਲੀਵੁੱਡ 'ਤੇ ਰਾਜ ਕਰਦੇ ਆ ਰਹੇ ਨੇ ਅਤੇ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ 'ਚ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ ।
[embed]https://www.instagram.com/p/B6i4ldknFfe/[/embed]
ਬਾਲੀਵੁੱਡ ਦਾ ਦਬੰਗ ਖ਼ਾਨ ਹਰ ਇੱਕ ਦੇ ਦਿਲ 'ਚ ਵੱਸਦਾ ਹੈ । ਪਰ ਅੱਜ ਅਸੀਂ ਤੁਹਾਨੂੰ ਉਸ ਬਾਰੇ ਦੱਸਾਂਗੇ ਜੋ ਦਬੰਗ ਖ਼ਾਨ ਦੇ ਦਿਲ 'ਚ ਵੱਸਦਾ ਹੈ । ਜੀ ਹਾਂ ਉਹ ਸਲਮਾਨ ਦੇ ਏਨਾਂ ਨਜ਼ਦੀਕ ਹੈ ਕਿ ਦਬੰਗ ਖ਼ਾਨ ਉਸ ਲਈ ਕਿਸੇ 'ਤੇ ਹੱਥ ਉਠਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ ।
salman khan with ahil के लिए इमेज परिणाम
ਜੀ ਹਾਂ ਉਹ ਹੈ ਸਲਮਾਨ ਦੀ ਭੈਣ ਅਰਪਿਤਾ ਦਾ ਬੇਟਾ ਆਹਿਲ । ਜਿਸ ਨਾਲ ਉਨ੍ਹਾਂ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ । ਆਹਿਲ ਨੂੰ ਮਿਲਣ ਲਈ ਸਲਮਾਨ ਖ਼ਾਨ ਭਾਵੇਂ ਕਿੰਨਾ ਵੀ ਬਿਜ਼ੀ ਸ਼ੈਡਿਊਲ ਕਿਉੇਂ ਨਾ ਹੋਵੇ ਪਹੁੰਚ ਹੀ ਜਾਂਦੇ ਹਨ ।
[embed]https://www.instagram.com/p/B6j_T3NBpAk/[/embed]
ਸਲਮਾਨ ਖ਼ਾਨ ਦੇ ਜਨਮ ਦਿਨ 'ਤੇ ਅੱਜ ਅਰਪਿਤਾ ਦਬੰਗ ਖ਼ਾਨ ਨੂੰ ਇੱਕ ਹੋਰ ਨਾਯਾਬ ਗਿਫ਼ਟ ਦੇ ਸਕਦੀ ਹੈ । ਜੀ ਹਾਂ ਅਰਪਿਤਾ ਦੂਜੇ ਬੱਚੇ ਨੂੰ ਅੱਜ ਜਾਂ ਕੱਲ੍ਹ ਜਨਮ ਦੇ ਸਕਦੀ ਹੈ।
 

0 Comments
0

You may also like