Advertisment

ਜੈਸਮੀਨ ਅਖ਼ਤਰ ਨੇ ਇੰਦਰ ਸੰਧੂ ਨੂੰ ਦੇਖੋ ਕਿਵੇਂ ਬਣਾਇਆ 'ਦਬੰਗ ਟੁ ਨੰਗ' 

author-image
By Rupinder Kaler
New Update
ਜੈਸਮੀਨ ਅਖ਼ਤਰ ਨੇ ਇੰਦਰ ਸੰਧੂ ਨੂੰ ਦੇਖੋ ਕਿਵੇਂ ਬਣਾਇਆ 'ਦਬੰਗ ਟੁ ਨੰਗ' 
Advertisment
ਇੰਦਰ ਸੰਧੂ ਤੇ ਜੈਸਮੀਨ ਅਖ਼ਤਰ ਦੇ ਨਵੇਂ ਗਾਣੇ 'ਦਬੰਗ ਟੁ ਨੰਗ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਕਾਫੀ ਵੱਧ ਗਈ ਹੈ । ਇਸ ਦਾ ਐਕਸਕਲੁਸਿਵ ਵੀਡੀਓ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਦਿਖਾਇਆ ਜਾ ਰਿਹਾ ਹੈ ।ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਮਿਊਜ਼ਿਕ ਕੇ.ਵੀ ਸਿੰਘ ਨੇ ਤਿਆਰ ਕੀਤਾ ਹੈ, ਜਦੋਂ ਕਿ ਇਸ ਦੇ ਬੋਲ ਗਗਨ ਵਡਾਲੀ ਨੇ ਤਿਆਰ ਕੀਤੇ ਹਨ । publive-image ਵੀਡੀਓ ਸੰਦੀਪ ਸ਼ਰਮਾ ਦੇ ਨਿਰਦੇਸ਼ਨ ਵਿੱਚ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਰਮਜ਼ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ । ਇਸ ਗਾਣੇ ਦੇ ਬੋਲ ਬਹੁਤ ਹੀ ਪਿਆਰੇ ਹਨ । ਇਸ ਵਿੱਚ ਇੱਕ ਨਵੀਂ ਵਿਆਹੀ ਜੋੜੀ ਦੀ ਨੋਕ ਝੋਕ ਦਿਖਾਈ ਗਈ ਹੈ । ਇਸ ਕਰਕੇ ਇਹ ਪੰਜਾਬੀ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇੰਦਰ ਸੰਧੂ ਤੇ ਜੈਸਮੀਨ ਅਖ਼ਤਰ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਨੇ ਇਸ ਤੋਂ ਪਹਿਲਾਂ ਵੀ ਕਈ ਹਿੱਟ ਗਾਣੇ ਦਿੱਤੇ ਹਨ । ਦੱਸ ਦਈਏ ਕਿ ਜੈਸਮੀਨ ਅਖ਼ਤਰ ਪੰਜਾਬ ਦੀ ਪ੍ਰਸਿੱਧ ਗਾਇਕਾ ਗੁਰਲੇਜ਼ ਅਖ਼ਤਰ ਦੀ ਭੈਣ ਹੈ ਅਤੇ ਏਨੀਂ ਦਿਨੀਂ ਗੁਰਲੇਜ਼ ਅਖ਼ਤਰ ਦੀ ਪੰਜਾਬੀ ਇੰਡਸਟਰੀ 'ਚ ਪੂਰੀ ਚੜਤ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment