ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ 3' ਦੇ ਟਰੇਲਰ 'ਚ ਵੱਡੀ ਗਲਤੀ, ਸੋਸ਼ਲ ਮੀਡੀਆ 'ਤੇ ਉੱਡ ਰਿਹਾ ਮਜ਼ਾਕ

Written by  Aaseen Khan   |  October 24th 2019 06:06 PM  |  Updated: October 24th 2019 06:06 PM

ਸਲਮਾਨ ਖ਼ਾਨ ਦੀ ਫ਼ਿਲਮ 'ਦਬੰਗ 3' ਦੇ ਟਰੇਲਰ 'ਚ ਵੱਡੀ ਗਲਤੀ, ਸੋਸ਼ਲ ਮੀਡੀਆ 'ਤੇ ਉੱਡ ਰਿਹਾ ਮਜ਼ਾਕ

ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਫ਼ਿਲਮ ਵਿਚ ਜਿੱਥੇ ਸਲਮਾਨ ਆਪਣੇ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ,ਉੱਥੇ ਹੀ ਫ਼ਿਲਮ ਦੇ ਮੇਕਰਸ ਦੀ ਇੱਕ ਗਲਤੀ ਦੇ ਚਲਦੇ ਇਸ ਫ਼ਿਲਮ ਨੂੰ ਟਰੋਲ ਵੀ ਕੀਤਾ ਜਾ ਰਿਹਾ ਹੈ। ਦਰਅਸਲ ਸਲਮਾਨ ਦੇ ਇਸ ਟਰੇਲਰ ਦੇ ਅੰਤ ਵਿਚ ਰਿਲੀਜ਼ ਡੇਟ ਉਤੇ ਇੰਗਲਿਸ਼ ਵਿੱਚ ਲਿਖੀ ਗਈ ਦਸੰਬਰ ਦੇ ਸਪੈਲਿੰਗ ਗਲਤ ਹਨ।

Dabangg 3 Spelling mistake Dabangg 3 Spelling mistake

ਟਵਿੱਟਰ ਯੂਜ਼ਰਸ ਨੇ ਜਿਵੇਂ ਹੀ ਇਸ ਗਲਤੀ ਨੂੰ ਦੇਖਿਆ ਤਾਂ ਉਹ ਫ਼ਿਲਮ ਦੇ ਮੇਕਰਸ ਨੂੰ ਟਰੋਲ ਕਰਨ ਲੱਗੇ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਸਲਮਾਨ ਦੀ ਫ਼ਿਲਮ ਰੇਸ 3 ਨੂੰ ਵੀ ਕਾਫ਼ੀ ਟਰੋਲ ਕੀਤਾ ਗਿਆ ਸੀ ਅਤੇ ਇਸ ਫਿਲਮ ਉੱਤੇ ਵੀ ਕਾਫ਼ੀ ਮੀਮਸ ਬਣੇ ਸਨ।

ਦਬੰਗ 3 ਫ਼ਿਲਮ ਦੇ ਟਰੇਲਰ ਵਿਚ ਸਲਮਾਨ ਖਾਨ, ਚੁਲਬੁਲ ਪਾਂਡੇ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਤਿੰਨ ਮਿੰਟ ਲੰਬੇ ਇਸ ਟਰੇਲਰ ਵਿਚ ਇੱਕ ਪਾਸੇ ਜਿੱਥੇ ਉਹ ਗੁੰਡਿਆਂ ਦੀ ਧੁਨਾਈ ਕਰਦੇ ਦਿਖ ਰਹੇ ਹਨ ਉੱਥੇ ਹੀ ਦੂਜੇ ਪਾਸੇ ਕਾਮੇਡੀ ਦਾ ਤੜਕਾ ਲਗਾਉਂਦੇ ਅਤੇ ਰੁਮਾਂਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।

ਖ਼ਾਸ ਗੱਲ ਇਹ ਹੈ ਕਿ ਦਬੰਗ 3 'ਚ ਚੁਲਬੁਲ ਪਾਂਡੇ ਆਪਣੇ ਦਬੰਗ ਬਣਨ ਦੀ ਕਹਾਣੀ ਪੇਸ਼ ਕਰਨ ਵਾਲੇ ਹਨ। ਟਰੇਲਰ ਦੇ ਰਿਲੀਜ਼ ਹੁੰਦੇ ਹੀ ਸਲਮਾਨ ਖ਼ਾਨ ਦੇ ਫੈਨਸ ਫ਼ਿਲਮ ਨੂੰ ਬਲਾਕ ਬਸਟਰ ਦੱਸ ਰਹੇ ਹੈ।ਦੱਸ ਦਈਏ ਯੂ ਟਿਊਬ 'ਤੇ ਫ਼ਿਲਮ ਦਾ ਟਰੇਲਰ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ।

ਹੋਰ ਵੇਖੋ : ਗੁੱਡ ਨਿਊਜ਼ ਦੀ ਟੀਮ ਹਾਊਸਫੁੱਲ ਦੇ ਰਾਜਕੁਮਾਰ ਬਾਲਾ ਨਾਲ ਕਰ ਰਹੀ ਹੈ ਮਸਤੀ,ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network