ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ, ਅਭਿਸ਼ੇਕ ਤੇ ਸ਼ਵੇਤਾ ਨੇ ਪਿਤਾ ਲਈ ਲਿਖਿਆ ਭਾਵੁਕ ਸੰਦੇਸ਼

written by Rupinder Kaler | September 25, 2019

ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲਕੇ ਅਵਾਰਡ ਲਈ ਚੁਣਿਆ ਗਿਆ ਹੈ । ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਦੇਸ਼ 'ਚ ਸਿਨੇਮਾ ਜਗਤ ਦਾ ਸਭ ਤੋਂ ਵੱਡਾ ਸਨਮਾਨ ਹੈ। ਜਾਵਡੇਕਰ ਨੇ ਆਪਣੇ ਟਵੀਟ 'ਚ ਲਿਖਿਆ, 'ਅਮਿਤਾਭ ਬੱਚਨ ਨੇ ਆਪਣੇ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਅਤੇ ਉਹ 2 ਪੀੜ੍ਹੀਆਂ ਲਈ ਪ੍ਰੇਰਨਾ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਬਿਨਾਂ ਵਿਰੋਧ ਦਾਦਾ ਸਾਹਿਬ ਫਾਲਕੇ ਅਵਾਰਡ ਲਈ ਚੁਣਿਆ ਗਿਆ ਹੈ।ਪੂਰਾ ਦੇਸ਼ ਅਤੇ ਇੰਟਰਨੈਸ਼ਨਲ ਭਾਈਚਾਰੇ 'ਚ ਖ਼ੁਸ਼ੀ ਹੈ। ਮੈਂ ਵੀ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।'

https://twitter.com/PrakashJavdekar/status/1176491780101017600

ਇਸ ਸਨਮਾਨ ਦੀ ਸ਼ੁਰੂਆਤ ਦਾਦਾ ਸਾਹਿਬ ਫਾਲਕੇ ਦੇ ਜਨਮ ਸ਼ਤਾਬਦੀ ਸਾਲ 1969 ਤੋਂ ਹੋਈ ਸੀ। ਉਦੋਂ ਪਹਿਲੀ ਵਾਰ ਇਹ ਸਨਮਾਨ ਅਭਿਨੇਤਰੀ ਦੇਵਿਕਾ ਰਾਣੀ ਨੂੰ ਦਿੱਤਾ ਗਿਆ ਸੀ। ਪਿਛਲੇ ਸਾਲ ਇਹ ਸਨਮਾਨ ਵਿਨੋਦ ਖੰਨਾ ਨੂੰ ਦਿੱਤਾ ਗਿਆ ਸੀ।

https://twitter.com/SrBachchan/status/1176593092259921920

ਹੁਣ ਇਸ ਪੁਰਸਕਾਰ 'ਚ 10 ਲੱਖ ਰੁਪਏ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਜਾਂਦੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਮਿਤਾਭ ਬੱਚਨ ਨੂੰ ਪਹਿਲਾਂ ਵੀ ਕਈ ਵੱਡੇ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ, ਜਿਸ ਵਿੱਚ ਪਦਮ ਵਿਭੂਸ਼ਣ ਤੇ ਪਦਮ ਸ਼੍ਰੀ ਸ਼ਾਮਲ ਹਨ। ਅਮਿਤਾਭ ਬੱਚਨ ਨੂੰ 1984 ਵਿੱਚ ਪਦਮ ਸ਼੍ਰੀ, 2001 ਵਿੱਚ ਪਦਮ ਭੂਸ਼ਣ ਅਤੇ 2015 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ।

https://www.instagram.com/p/B2zJButlLyK/?utm_source=ig_embed&utm_campaign=dlfix

ਅਮਿਤਾਭ ਬੱਚਨ ਲਗਪਗ 5 ਦਹਾਕਿਆਂ ਤੋਂ ਸਿਨੇਮਾ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ 1969 ਵਿੱਚ ਫਿਲਮ ਉਦਯੋਗ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਨੂੰ ਵੱਡੇ ਪਰਦੇ 'ਤੇ 1971 'ਚ ਆਈ ਫਿਲਮ 'ਆਨੰਦ' ਤੋਂ ਪਛਾਣ ਮਿਲੀ ਸੀ। ਇਸ ਫਿਲਮ ਵਿੱਚ ਉਨ੍ਹਾਂ ਨਾਲ ਰਾਜੇਸ਼ ਖੰਨਾ ਮਹੱਤਵਪੂਰਣ ਭੂਮਿਕਾ ਵਿੱਚ ਸਨ।

https://twitter.com/juniorbachchan/status/1176505583098183680

ਅਮਿਤਾਭ ਬੱਚਨ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਚਾਰ ਵਾਰ ਰਾਸ਼ਟਰੀ ਪੁਰਸਕਾਰ ਨਾਲ ਵੀ ਨਵਾਜਿਆ ਗਿਆ ਹੈ। ਉਨ੍ਹਾਂ ਨੂੰ 1990 ਵਿੱਚ ਆਪਣੀ ਫਿਲਮ 'ਅਗਨੀਪਥ' ਲਈ ਪਹਿਲੀ ਵਾਰ ਬੈਸਟ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਸੀ।

You may also like