Advertisment

ਕਿਸ ਨੇ ਬਣਾਈ ਸੀ ਭਾਰਤੀ ਸਿਨੇਮਾ ਲਈ ਪਹਿਲੀ ਫ਼ਿਲਮ, ਕਮੈਂਟ ਕਰਕੇ ਦੱਸੋ,ਨਹੀਂ ਜਾਣਦੇ ਤਾਂ ਜਾਣੋ ਪੂਰੀ ਕਹਾਣੀ

author-image
By Shaminder
New Update
ਕਿਸ ਨੇ ਬਣਾਈ ਸੀ ਭਾਰਤੀ ਸਿਨੇਮਾ ਲਈ ਪਹਿਲੀ ਫ਼ਿਲਮ, ਕਮੈਂਟ ਕਰਕੇ ਦੱਸੋ,ਨਹੀਂ ਜਾਣਦੇ ਤਾਂ ਜਾਣੋ ਪੂਰੀ ਕਹਾਣੀ
Advertisment
ਦਾਦਾ ਸਾਹਿਬ ਫਾਲਕੇ ਜਿਨ੍ਹਾਂ ਦਾ ਨਾਂਅ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ । ਉਨ੍ਹਾਂ ਦੇ ਨਾਂਅ 'ਤੇ ਅਵਾਰਡ ਵੀ ਦਿੱਤਾ ਜਾਂਦਾ ਹੈ । ਭਾਰਤੀ ਸਿਨੇਮਾ 'ਚ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ । ਸੋਲਾਂ ਫਰਵਰੀ ਉੱਨੀ ਸੌ ਚਤਾਲੀ ਨੂੰ ਉਨ੍ਹਾਂ ਦਾ ਦਿਹਾਂਤ ਹੋਇਆ ਸੀ ।ਉਨ੍ਹਾਂ ਦੀ ਬਰਸੀ ਦੇ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ । ਉਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਤ੍ਰਯੰਬਕੇਸ਼ਵਰ 'ਚ ਤੀਹ ਅਪ੍ਰੈਲ 1870 ਨੂੰ ਹੋਇਆ ਸੀ । ਹੋਰ ਵੇਖੋ: 
Advertisment
ਦਹਿਸ਼ਤਗਰਦੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਗਾਇਕ ਐਮੀ ਵਿਰਕ, ਕੀਤਾ ਵੱਡਾ ਐਲਾਨ Dadasaheb-Phalke Dadasaheb-Phalke ਬਚਪਨ ਤੋਂ ਹੀ ਉਨ੍ਹਾਂ ਦਾ ਰੁਝਾਨ ਕਲਾ ਦੇ ਖੇਤਰ 'ਚ ਸੀ । ਅਠਾਰਾਂ ਸੌ ਪਚਾਸੀ 'ਚ ਉਨ੍ਹਾਂ ਨੇ ਜੇ.ਜੇ.ਸਕੂਲ ਆਫ ਆਰਟ 'ਚ ਅਡਮਿਸ਼ਨ ਲਿਆ ਸੀ । ਸਿੱਖਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਬੜੌਦਾ ਦੇ ਕਲਾ ਭਵਨ 'ਚ ਉਨ੍ਹਾਂ ਨੇ ਮੂਰਤੀ ਸ਼ਿਲਪ,ਪੇਟਿੰਗ ਅਤੇ ਫੋਟੋਗ੍ਰਾਫੀ ਸਿੱਖੀ । ਇਸ ਤੋਂ ਬਾਅਦ ਉਨ੍ਹਾਂ ਦਾ ਰੁਝਾਨ ਸਿਨੇਮਾ ਵੱਲ ਹੋਇਆ ਅਤੇ ਉਹ ਜਰਮਨੀ ਚਲੇ ਗਏ, ਜਿੱਥੋਂ ਉਨ੍ਹਾਂ ਨੇ ਸਿਨੇਮਾ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉੱਨੀ ਸੌ ਦਸ 'ਚ ਉਨ੍ਹਾਂ ਨੇ ਫੈਸਲਾ ਕਰ ਲਿਆ ਕਿ ਉਹ ਵੀ ਫ਼ਿਲਮ ਬਨਾਉਣਗੇ । ਹੋਰ ਵੇਖੋ:ਜੈਸਮੀਨ ਨੇ ਇਸ ਸ਼ਖਸ ਨਾਲ ਮਨਾਇਆ ਵੈਲੇਂਨਟਾਈਨ ਡੇ,ਵੀਡੀਓ ਆਇਆ ਸਾਹਮਣੇ dada sahib dada sahib ਜਿਸ ਤੋਂ ਬਾਅਦ ਉਨ੍ਹਾਂ ਨੇ ਰਾਜਾ ਹਰੀਸ਼ਚੰਦਰ ਦੇ ਜੀਵਨ 'ਤੇ ਅਧਾਰਿਤ ਇੱਕ ਮੂਕ ਫ਼ਿਲਮ ਬਣਾਈ ਜੋ ਭਾਰਤ ਦੀ ਪਹਿਲੀ ਫ਼ਿਲਮ ਸੀ। ਇਸ ਫ਼ਿਲਮ 'ਤੇ ਉਸ ਸਮੇਂ ਪੰਦਰਾਂ ਹਜ਼ਾਰ ਦਾ ਖਰਚ ਆਇਆ ਸੀ । dada sahib Phalke movie dada sahib Phalke movie ਦਾਦਾ ਸਾਹਿਬ ਫਾਲਕੇ ਹੀ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਔਰਤਾਂ ਨੂੰ ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਦਿੱਤਾ ਸੀ,ਜਦਕਿ ਇਸ ਤੋਂ ਪਹਿਲਾਂ ਫ਼ਿਲਮਾਂ 'ਚ ਔਰਤਾਂ ਦੇ ਕਿਰਦਾਰ ਮਰਦ ਹੀ ਨਿਭਾਉਂਦੇ ਸਨ ।ਦਾਦਾ ਸਾਹਿਬ ਫਾਲਕੇ ਨੇ ਪੱਚੀ ਸਾਲਾਂ 'ਚ ਕੁਲ ਸੌ ਤੋਂ ਜ਼ਿਆਦਾ ਫ਼ਿਲਮਾਂ 'ਚ ਕੰਮ ਕੀਤਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment