ਹੁਣ ਸਿਮਰਜੀਤ ਸਿੰਘ ਲੈ ਕੇ ਆ ਰਹੇ ਹਨ 'ਡੈਡੀ ਕੂਲ ਮੁੰਡੇ ਫੂਲ-2'

Written by  Rupinder Kaler   |  April 08th 2019 06:19 PM  |  Updated: April 08th 2019 06:19 PM

ਹੁਣ ਸਿਮਰਜੀਤ ਸਿੰਘ ਲੈ ਕੇ ਆ ਰਹੇ ਹਨ 'ਡੈਡੀ ਕੂਲ ਮੁੰਡੇ ਫੂਲ-2'

ਪੰਜਾਬੀ ਫ਼ਿਲਮ ਡੈਡੀ ਕੂਲ ਮੁੰਡੇ ਫੂਲ ਦਾ ਸੀਕਵਲ ਡੈਡੀ ਕੂਲ ਮੁੰਡੇ ਫੂਲ-2 ਬਣਨ ਜਾ ਰਿਹਾ ਹੈ । ਇਸ ਸਭ ਦੀ ਜਾਣਕਾਰੀ ਫ਼ਿਲਮ ਦੇ ਪ੍ਰੋਡਿਊਸਰ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ । ਉਹਨਾਂ ਨੇ ਲਿਖਿਆ ਹੈ ਆਲ ਰੈਡੀ ਫਾਰ ਡੈਡੀ ਕੂਲ ਮੁੰਡੇ ਫੂਲ-2 । ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸੀਕਵਲ ਫ਼ਿਲਮਾਂ ਦੀ ਝੜੀ ਲਗਾਉਣ ਵਾਲੇ ਸਿਮਰਜੀਤ ਸਿੰਘ ਹੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ । ਸਿਮਰਜੀਤ ਸਿੰਘ ਨੇ ਹੀ ਡੈਡੀ ਕੂਲ ਮੁੰਡੇ ਫੂਲ ਡਾਇਰੈਕਟ ਕੀਤੀ ਸੀ ।

https://www.instagram.com/p/Bv_JLNsA3aO/

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਮਰਜੀਤ ਸਿੰਘ ਉਹ ਡਾਇਰੈਕਟਰ ਹਨ ਜਿੰਨ੍ਹਾਂ ਨੇ ਨਿੱਕਾ ਜ਼ੈਲਦਾਰ ਫ਼ਿਲਮ ਬਣਾਈ ਸੀ । ਹੁਣ ਸਿਮਰਜੀਤ ਨਿੱਕਾ ਜ਼ੈਲਦਾਰ ਦਾ ਤੀਜਾ ਸੀਕਵਲ ਬਣਾ ਰਹੇ ਹਨ । ਉਹਨਾਂ ਦੀ ਫ਼ਿਲਮ ਡੈਡੀ ਕੂਲ ਮੁੰਡੇ ਫੂਲ-2 ਦੀ ਸ਼ੂਟਿੰਗ ਵੀ ਜੁਲਾਈ ਅਗਸਤ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ ।

https://www.youtube.com/watch?v=vVZyv_TiwWM

ਦਿਨੇਸ਼ ਔਲਖ, ਸੰਦੀਪ ਬਾਂਸਲ ਤੇ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫ਼ਿਲਮ ਦੀ ਸਟਾਰਕਾਸਟ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ ।ਡੈਡੀ ਕੂਲ ਮੁੰਡੇ ਫੂਲ-2 ਅਗਲੇ ਸਾਲ ਰਿਲੀਜ਼ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network