ਰੌਲਾ ਰੱਪਾ ਪਾਉਣ ਆ ਰਹੇ ਨੇ 'ਡੈਡੀ ਕੂਲ ਮੁੰਡੇ ਫੂਲ', ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਇਹ ਸ਼ਾਨਦਾਰ ਤਸਵੀਰ

Written by  Aaseen Khan   |  September 30th 2019 03:12 PM  |  Updated: September 30th 2019 03:12 PM

ਰੌਲਾ ਰੱਪਾ ਪਾਉਣ ਆ ਰਹੇ ਨੇ 'ਡੈਡੀ ਕੂਲ ਮੁੰਡੇ ਫੂਲ', ਜਸਵਿੰਦਰ ਭੱਲਾ ਨੇ ਸਾਂਝੀ ਕੀਤੀ ਇਹ ਸ਼ਾਨਦਾਰ ਤਸਵੀਰ

ਪੰਜਾਬੀ ਸਿਨੇਮਾ 'ਤੇ ਜਿੱਥੇ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ ਉੱਥੇ ਹੀ ਪੁਰਾਣੀਆਂ ਫ਼ਿਲਮਾਂ ਦੇ ਸੀਕਵਲ ਵੀ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ। ਨਿੱਕਾ ਜ਼ੈਲਦਾਰ ਦੇ ਤੀਸਰੇ ਸੀਕਵਲ ਦਾ ਵੱਡੀ ਕਾਮਯਾਬੀ ਨੇ ਮੇਕਰਸ ਦੇ ਹੌਂਸਲੇ ਬੁਲੰਦ ਕੀਤੇ ਹਨ। ਅਜਿਹੀ ਹੀ ਇੱਕ ਹੋਰ ਫ਼ਿਲਮ ਦਾ ਸੀਕਵਲ ਅਗਲੇ ਸਾਲ ਦੇਖਣ ਨੂੰ ਮਿਲਣ ਵਾਲਾ ਹੈ ਜਿਸ ਦਾ ਸ਼ੂਟ ਵਿਦੇਸ਼ 'ਚ ਜਾਰੀ ਹੈ। ਡੈਡੀ ਕੂਲ ਅਤੇ ਮੁੰਡੇ ਫੂਲ ਜਿਸ ਦੇ ਦੂਜੇ ਸੀਕਵਲ 'ਚ ਜੱਸੀ ਗਿੱਲ ਰਣਜੀਤ ਬਾਵਾ, ਜਸਵਿੰਦਰ ਭੱਲਾ ਅਤੇ ਅਦਾਕਾਰਾ ਤਾਨੀਆ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

ਫ਼ਿਲਮ ਦੇ ਸੈੱਟ 'ਤੋਂ ਜਸਵਿੰਦਰ ਭੱਲਾ ਨੇ ਆਪਣੇ ਫੂਲ ਮੁੰਡਿਆਂ ਯਾਨੀ ਜੱਸੀ ਗਿੱਲ ਅਤੇ ਰਣਜੀਤ ਬਾਵਾ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ 'ਚ ਰਣਜੀਤ ਬਾਵਾ ਅਤੇ ਜੱਸੀ ਗਿੱਲ ਜਸਵਿੰਦਰ ਭੱਲਾ ਯਾਨੀ ਆਪਣੇ ਕੂਲ ਡੈਡੀ ਨੂੰ ਜੱਫੀ ਪਾਉਂਦੇ ਹੋਏ ਨਜ਼ਰ ਆ ਰਹੇ ਹਨ।

ਇਸ ਤਸਵੀਰ ਦੀ ਕੈਪਸ਼ਨ 'ਚ ਜਸਵਿੰਦਰ ਭੱਲਾ ਨੇ ਬੜੀ ਹੀ ਰੋਚਕ ਕਵਿਤਾ ਸਾਂਝੀ ਕੀਤੀ ਹੈ। ਉਹਨਾਂ ਲਿਖਿਆ :-

"ਆਪਣੀ ਮਰਜ਼ੀ ਆਪਣੇ ਰੂਲ,

ਘੜ੍ਹਦੇ ਰਹਿੰਦੇ ਨਵੇਂ ਅਸੂਲ,

ਰੌਲਾ ਰੱਪਾ ਊਲ ਜਲੂਲ

ਘਰ ਦੇ ਹਲਾਤ ਮਿਡਲ ਸਕੂਲ

ਹੋ ਗਏ ਸਭ ਦੇ ਵਿਚ ਮਕਬੂਲ

ਡੈਡੀ ਕੂਲ ਮੁੰਡੇ ਫੂਲ, ਡੈਡੀ ਕੂਲ ਮੁੰਡੇ ਫੂਲ-2"

ਹੋਰ ਵੇਖੋ : ਵੱਖਰੇ ਮੁੱਦੇ ਦੇ ਨਾਲ ਖੂਬ ਹਸਾਉਣ ਵਾਲੀ ਹੈ ਫ਼ਿਲਮ 'ਤਾਰਾ ਮੀਰਾ', ਦੇਖੋ ਸ਼ਾਨਦਾਰ ਟਰੇਲਰ

ਸਾਲ 2013 ‘ਚ ਆਈ ‘ਡੈਡੀ ਕੂਲ ਮੁੰਡੇ ਫੂਲ’ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਸੀ ਤੇ ਹੁਣ ਫ਼ਿਲਮ ਦੇ ਦੂਜੇ ਭਾਗ ਨੂੰ ਸਿਮਰਜੀਤ ਸਿੰਘ ਵੱਲੋਂ ਹੀ ਡਾਇਰੈਕਟ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ‘ਚ ਪੰਜਾਬੀ ਫ਼ਿਲਮੀ ਇੰਡਸਟਰੀ ਦੇ ਕਈ ਹੋਰ ਦਿੱਗਜ ਕਲਾਕਾਰ ਵੀ ਨਜ਼ਰ ਆਉਣਗੇ। ਫ਼ਿਲਮ ਦੇ ਸੀਕਵਲ ਭਾਗ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।ਇਹ ਫ਼ਿਲਮ 2020 'ਚ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network