‘ਡੈਡੀ ਕੂਲ ਮੁੰਡੇ ਫੂਲ 2’ ਤੋਂ ਰਣਜੀਤ ਬਾਵਾ ਨੇ ਸਾਂਝੀ ਕੀਤੀ ਜੱਸੀ ਗਿੱਲ ਦੀ ਸਰਦਾਰੀ ਵਾਲੀ ਲੁਕ

Written by  Lajwinder kaur   |  August 08th 2019 04:22 PM  |  Updated: August 08th 2019 04:22 PM

‘ਡੈਡੀ ਕੂਲ ਮੁੰਡੇ ਫੂਲ 2’ ਤੋਂ ਰਣਜੀਤ ਬਾਵਾ ਨੇ ਸਾਂਝੀ ਕੀਤੀ ਜੱਸੀ ਗਿੱਲ ਦੀ ਸਰਦਾਰੀ ਵਾਲੀ ਲੁਕ

ਸਾਲ 2013 ‘ਚ ਆਈ ਸੁਪਰ ਹਿੱਟ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ’ ਜਿਸਦਾ ਹੁਣ ਸੀਕਵਲ ਆ ਰਿਹਾ ਹੈ। ਜੀ ਹਾਂ ‘ਡੈਡੀ ਕੂਲ ਮੁੰਡੇ ਫੂਲ 2’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਇਸ ਫ਼ਿਲਮ ‘ਚ ਨਾਮੀ ਗਾਇਕ ਰਣਜੀਤ ਬਾਵਾ ਤੇ ਜੱਸੀ ਗਿੱਲ ਨਜ਼ਰ ਆਉਣਗੇ। ਰਣਜੀਤ ਬਾਵਾ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਸੈੱਟ ਤੋਂ ਜੱਸੀ ਗਿੱਲ ਦੀ ਨਵੀਂ ਲੁਕ ਨੂੰ ਆਪਣੇ ਫੈਨਜ਼ ਦਾ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਜੱਸੀ ਗਿੱਲ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਡੈਡੀ ਕੂਲ ਮੁੰਡੇ ਫੂਲ 2 ਜੱਸੀ ਗਿੱਲ #ਸਰਦਾਰ’

 

View this post on Instagram

 

DADDY COOL MUNDE FOOL 2 @jassie.gill ?#sardar

A post shared by Ranjit Bawa (@ranjitbawa) on

ਹੋਰ ਵੇਖੋ:ਹੈਪੀ ਰਾਏਕੋਟੀ ਦੀ ਦਰਦ ਭਰੀ ਆਵਾਜ਼ ‘ਚ ਰਿਲੀਜ਼ ਹੋਇਆ ‘ਜ਼ਿੰਦਾ’ ਗਾਣਾ, ਦਰਸ਼ਕਾਂ ਨੂੰ ਕਰ ਰਿਹਾ ਹੈ ਭਾਵੁਕ, ਦੇਖੋ ਵੀਡੀਓ

ਦੇਵੋਂ ਅਦਾਕਾਰ ਸਰਦਾਰੀ ਵਾਲੀ ਲੁਕ ‘ਚ ਖ਼ੂਬ ਫੱਬ ਰਹੇ ਹਨ। ਇਸ ਤਸਵੀਰ ਉੱਤੇ ਪੰਜਾਬੀ ਕਲਾਕਾਰਾਂ ਨੇ ਕਮੈਂਟਸ ਕਰਕੇ ਮੁਬਾਰਕਾਂ ਦਿੱਤੀਆਂ ਨੇ ਤੇ ਇਸ ਨਵੀਂ ਲੁਕ ਦੀ ਤਾਰੀਫ਼ ਵੀ ਕੀਤੀ ਹੈ। ਜੇ ਗੱਲ ਕਰੀਏ ਜੱਸੀ ਗਿੱਲ ਤੇ ਰਣਜੀਤ ਬਾਵਾ ਇਸ ਤੋਂ ਪਹਿਲਾਂ ‘ਹਾਈ ਐਂਡ ਯਾਰੀਆਂ’ ‘ਚ ਵੀ ਇਕੱਠੇ ਨਜ਼ਰ ਆ ਚੁੱਕੇ ਹਨ। 'ਡੈਡੀ ਕੂਲ ਤੇ ਮੁੰਡੇ ਫੂਲ 2' 'ਚ ਜੱਸੀ ਗਿੱਲ ਤੇ ਰਣਜੀਤ ਬਾਵਾ ਤੋਂ ਇਲਾਵਾ ਜਸਵਿੰਦਰ ਭੱਲਾ, ਤਾਨਿਆ ਤੇ ਆਰੁਸ਼ੀ ਸ਼ਰਮਾ ਤੇ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਸਿਮਰਜੀਤ ਸਿੰਘ ਵੱਲੋਂ ਹੀ ਡਾਇਰੈਕਟ ਕੀਤਾ ਜਾ ਰਿਹਾ ਹੈ। ‘ਡੈਡੀ ਕੂਲ ਮੁੰਡੇ ਫੂਲ 2’ ਸਪੀਡ ਰਿਕਾਰਡਜ਼ ਤੇ ਕੋਲੈਕਟਿਵ ਮੀਡੀਆ ਵੈਂਚਰਸ ਹੋਰਾਂ ਦੀ ਪੇਸ਼ਕਸ਼ ਹੈ। ਫ਼ਿਲਮ ਦੇ ਸੀਕਵਲ ਭਾਗ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network