ਗਾਇਕ ਜੱਸੀ ਗਿੱਲ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ

written by Rupinder Kaler | July 08, 2019

ਡੈਡੀ ਕੂਲ ਮੁੰਡੇ ਫੂਲ 2013 ਦੀ ਹਿਟ ਫ਼ਿਲਮ ਸੀ । ਅਮਰਿੰਦਰ ਗਿੱਲ, ਹਰੀਸ਼ ਵਰਮਾ, ਜਸਵਿੰਦਰ ਭੱਲਾ, ਉਪਾਸਨਾ ਸਿੰਘ, ਅਮਰ ਨੂਰੀ ਸਮੇਤ ਕਈ ਵੱਡੇ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਕੰਮ ਕੀਤਾ ਸੀ, ਤੇ ਇਹ ਫ਼ਿਲਮ ਸਿਮਰਨਜੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਸੀ । ਫ਼ਿਲਮ ਦੀ ਸਫਲਤਾ ਨੁੰ ਦੇਖਦੇ ਹੋਏ ਹੁਣ ਇਸ ਫ਼ਿਲਮ ਦਾ ਸੀਕਵਲ ਬਣਾਇਆ ਜਾ ਰਿਹਾ ਹੈ । ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਗਾਇਕ ਜੱਸੀ ਗਿੱਲ ਹੋਣਗੇ, ਜਦੋਂ ਕਿ ਫ਼ਿਲਮ ਦੇ ਡਾਇਰੈਕਟਰ ਸਿਮਰਨਜੀਤ ਸਿੰਘ ਹੀ ਹੋਣਗੇ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸੀ ਨੇ ਹੀ ਡੈਡੀ ਕੂਲ ਮੁੰਡੇ ਫੂਲ ਫ਼ਿਲਮ ਦਾ ਪ੍ਰਮੋਸ਼ਨਲ ਗਾਣਾ ਕੀਤਾ ਸੀ ਜਿਹੜਾ ਕਿ 2013 ਦਾ ਹਿੱਟ ਗਾਣਾ ਰਿਹਾ ਸੀ । ਹੁਣ ਜੱਸੀ ਗਿੱਲ ਡੈਡੀ ਕੂਲ ਮੁੰਡੇ ਫੂਲ-2 ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ । https://www.facebook.com/jassigillonline/posts/495620170497495 ਜੱਸੀਦੇ ਗਾਣੇ ਤੇ ਅਦਾਕਾਰੀ ਨੂੰ ਦੇਖਦੇ ਹੋਏ ਫ਼ਿਲਮ ਦੇ ਪ੍ਰੋਡਿਊਸਰਾਂ ਨੇ ਡੈਡੀ ਕੂਲ ਮੁੰਡੇ ਫੂਲ-2  ਵਿੱਚ ਅਹਿਮ ਕਿਰਦਾਰ ਦਿੱਤਾ ਹੈ । ਡੈਡੀ ਕੂਲ ਮੁੰਡੇ ਫੂਲ-2 ਵਿੱਚ ਜੱਸੀ ਗਿੱਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ, ਇਸ ਦਾ ਆਫੀਸ਼ੀਅਲ ਐਲਾਨ ਤਾਂ ਨਹੀਂ ਹੋਇਆ ਪਰ ਜਿਸ ਤਰ੍ਹਾਂ ਦੀ ਜੱਸੀ ਗਿੱਲ ਨੇ ਆਪਣੀ ਫੇਸਬੁੱਕ ਪੇਜ ਤੇ ਪੋਸਟ ਪਾਈ ਹੈ ਉਸ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੱਸੀ ਇਸ ਫ਼ਿਲਮ ਦਾ ਹਿੱਸਾ ਹੋਣਗੇ । https://www.instagram.com/p/Bzm0A_ugeOa/ ਜੱਸੀ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ਤੇ ਛੇਤੀ ਹੀ ਉਹ ਬਾਲੀਵੁੱਡ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਹਨ ।

0 Comments
0

You may also like