ਦੋ ਹੋਰ ਪੰਜਾਬੀ ਫ਼ਿਲਮਾਂ ਦਾ ਹੋਇਆ ਐਲਾਨ, 2020 'ਚ ਦੇਖਣ ਨੂੰ ਮਿਲੇਗੀ 'ਡਾਕੂਆਂ ਦਾ ਮੁੰਡਾ 2' ਤੇ 'ਮੰਗਲ ਤਾਰਾ'

Written by  Aaseen Khan   |  September 12th 2019 06:12 PM  |  Updated: September 12th 2019 06:17 PM

ਦੋ ਹੋਰ ਪੰਜਾਬੀ ਫ਼ਿਲਮਾਂ ਦਾ ਹੋਇਆ ਐਲਾਨ, 2020 'ਚ ਦੇਖਣ ਨੂੰ ਮਿਲੇਗੀ 'ਡਾਕੂਆਂ ਦਾ ਮੁੰਡਾ 2' ਤੇ 'ਮੰਗਲ ਤਾਰਾ'

ਪੰਜਾਬੀ ਸਿਨੇਮਾ ਦਿਨੋਂ ਦਿਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਿੱਥੇ ਇੰਡਸਟਰੀ ਦੇ ਕਈ ਪੁਰਾਣੇ ਮੇਕਰਸ ਵੱਲੋਂ ਫ਼ਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਨਵੇਂ ਨਿਰਮਾਤਾ ਵੀ ਪੰਜਾਬੀ ਸਿਨੇਮਾ 'ਚ ਆ ਰਹੇ ਹਨ। ਡਰੀਮ ਰਿਆਲਟੀ ਫ਼ਿਲਮਜ਼ ਪੰਜਾਬੀ ਸਿਨੇਮਾ ਦਾ ਨਾਮੀ ਪ੍ਰੋਡਕਸ਼ਨ ਹਾਊਸ ਹੈ। ਡਰੀਮ ਰਿਆਲਟੀ ਫ਼ਿਲਮਜ਼ ਅਤੇ ਓਮਜੀ ਸਟਾਰ ਸਟੂਡੀਓ ਹੁਣ 2020 'ਚ ਦੋ ਵੱਡੀਆਂ ਫ਼ਿਲਮਾਂ ਲਈ ਕੋਲੈਬੋਰੇਟ ਕਰਨ ਜਾ ਰਹੇ ਹਨ। ਜੀ ਹਾਂ ਰੁਪਿੰਦਰ ਗਾਂਧੀ ਪਹਿਲੀ ਅਤੇ ਦੂਜੀ, ਡਾਕੂਆਂ ਦਾ ਮੁੰਡਾ, ਕਾਕਾ ਜੀ ਅਤੇ ਡੀ.ਐੱਸ.ਪੀ.ਦੇਵ ਦੀ ਸਫ਼ਲਤਾ ਤੋਂ ਬਾਅਦ ਹੁਣ ਡਾਕੂਆਂ ਦਾ ਮੁੰਡਾ 2 ਅਤੇ ਮੰਗਲ ਤਾਰਾ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ 'ਤੇ ਓਮਜੀ ਗਰੁੱਪ ਵੱਲੋਂ ਦਿੱਤੀ ਗਈ ਹੈ। ਡਾਕੂਆਂ ਦਾ ਮੁੰਡਾ ਦਾ ਸੀਕਵਲ ਡਾਕੂਆਂ ਦਾ ਮੁੰਡਾ 2 ਅਗਲੇ ਸਾਲ 11 ਸਤੰਬਰ 2020 'ਚ ਦੇਖਣ ਮਿਲੇਗੀ ਜਦੋਂ ਕਿ ਮੰਗਲ ਤਾਰਾ ਅਗਲੇ ਸਾਲ ਅਪ੍ਰੈਲ 'ਚ ਰਿਲੀਜ਼ ਹੋਣ ਵਾਲੀ ਹੈ। ਡਾਕੂਆਂ ਦਾ ਮੁੰਡਾ ਫ਼ਿਲਮ ਲੇਖਕ ਅਤੇ ਪੱਤਰਕਾਰ ਮਿੰਟੂ ਗੁਰਸਰੀਆ ਦੀ ਕਿਤਾਬ ਡਾਕੂਆਂ ਦਾ ਮੁੰਡਾ 'ਤੇ ਅਧਾਰਿਤ ਸੀ ਜਿਸ 'ਚ ਦੇਵ ਖਰੌੜ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ ਦੀ ਸਟਾਰ ਕਾਸਟ ਬਾਰੇ ਹਾਲੇ ਕੋਈ ਜਾਣਕਰੀ ਸਾਹਮਣੇ ਨਹੀਂ ਹੈ ਦੇਖਣਾ ਹੋਵੇਗਾ ਇੰਨ੍ਹਾਂ ਫ਼ਿਲਮਾਂ 'ਚ ਕਿਹੜਾ ਕਲਾਕਾਰ ਲੀਡ ਰੋਲ 'ਚ ਨਜ਼ਰ ਆਉਂਦਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network