ਦੱਖਣ ਭਾਰਤ ਵਿਚ ਦਲੇਰ ਮਹਿੰਦੀ ਮਚਾ ਰਹੇ ਨੇ ਧੁੱਮਾਂ

Written by  Gourav Kochhar   |  March 12th 2018 07:10 AM  |  Updated: March 12th 2018 07:10 AM

ਦੱਖਣ ਭਾਰਤ ਵਿਚ ਦਲੇਰ ਮਹਿੰਦੀ ਮਚਾ ਰਹੇ ਨੇ ਧੁੱਮਾਂ

ਪੰਜਾਬੀ ਗਾਇਕ ਹਰ ਪਾਸੇ ਚਰਚਾ 'ਚ ਰਹਿੰਦੇ ਹਨ। ਇੰਟਰਨੈਸ਼ਨਲ ਮਿਊਜ਼ਿਕ ਚਾਰਟਸ ਹੋਣ ਜਾਂ ਫਿਰ ਭਾਰਤੀ ਫਿਲਮ ਇੰਡਸਟਰੀ, ਪੰਜਾਬੀ ਗੀਤ ਨਿੱਤ ਨਵੇਂ ਰਿਕਾਰਡ ਬਣਾਉਂਦੇ ਹਨ। ਹੁਣ ਜਿਹੜੇ ਪੰਜਾਬੀ ਗਾਇਕ ਨੇ ਰਿਕਾਰਡ ਬਣਾਇਆ ਹੈ, ਉਹ ਹੈ ਦਲੇਰ ਮਹਿੰਦੀ। ਅਸਲ 'ਚ ਦਲੇਰ ਮਹਿੰਦੀ ਦਾ ਫਿਲਮ 'ਬਾਹੂਬਲੀ : ਦਿ ਕਨਕਲੂਜ਼ਨ' 'ਚ ਲਿਆ ਗਿਆ ਗੀਤ 'ਸਾਹੋਰੇ ਬਾਹੂਬਲੀ' ਯੂਟਿਊਬ 'ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੱਖਣ ਭਾਰਤੀ ਫਿਲਮ ਇੰਡਸਟਰੀ ਦਾ ਇਹ ਪਹਿਲਾ ਗੀਤ ਹੈ, ਜਿਹੜਾ ਯੂਟਿਊਬ 'ਤੇ ਇੰਨੇ ਵਿਊਜ਼ ਹਾਸਲ ਕਰਨ 'ਚ ਕਾਮਯਾਬ ਹੋਇਆ ਹੈ|

ਦਲੇਰ ਮਹਿੰਦੀ ਨੇ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਲਿਖਿਆ, 'ਤੁਹਾਡੀਆਂ ਦੁਆਵਾਂ ਨਾਲ 'ਸਾਹੋਰੇ ਬਾਹੂਬਲੀ' ਪਹਿਲਾ ਦੱਖਣ ਭਾਰਤੀ ਵੀਡੀਓ ਗੀਤ ਬਣ ਗਿਆ ਹੈ, ਜਿਹੜਾ 100 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰਨ 'ਚ ਕਾਮਯਾਬ ਹੋਇਆ ਹੈ। ਮੇਰੇ ਤਾਮਿਲ ਤੇ ਤੇਲਗੂ ਗੀਤ 'ਸਾਹੋਰੇ ਬਾਹੂਬਲੀ' ਨੂੰ ਇੰਨਾ ਪਿਆਰ ਤੇ ਸੁਪੋਰਟ ਦੇਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network