ਦਲੀਪ ਤਾਹਿਲ ਨੇ ਰੇਪ ਸੀਨ ਤੋਂ ਪਹਿਲਾਂ ਰਿਕਾਰਡ ਕਰਵਾਈ ਅਦਾਕਾਰਾ ਦੀ ਸਹਿਮਤੀ 

Written by  Shaminder   |  October 17th 2018 08:32 AM  |  Updated: October 17th 2018 08:32 AM

ਦਲੀਪ ਤਾਹਿਲ ਨੇ ਰੇਪ ਸੀਨ ਤੋਂ ਪਹਿਲਾਂ ਰਿਕਾਰਡ ਕਰਵਾਈ ਅਦਾਕਾਰਾ ਦੀ ਸਹਿਮਤੀ 

ਮੀ ਟੂ ਮੁਹਿੰਮ ਦੇ ਤਹਿਤ ਕਈ ਹੀਰੋਇਨਾਂ ਨੇ ਆਪਣੇ ਸਾਥੀ ਕਲਾਕਾਰਾਂ 'ਤੇ ਸੰਗੀਨ ਇਲਜ਼ਾਮ ਲਗਾਏ ਨੇ । ਇੱਕ-ਇੱਕ ਕਰਕੇ ਕਈ ਅਦਾਕਾਰਾਂ ਦੇ ਨਾਂਅ ਇਸ ਲਿਸਟ 'ਚ ਸ਼ਾਮਿਲ ਹੋ ਚੁੱਕੇ ਨੇ । ਪਰ ਇਨ੍ਹਾਂ ਲਗਾਤਾਰ ਵੱਧਦੇ ਮਾਮਲਿਆਂ ਨੂੰ ਵੇਖਦਿਆਂ ਹੋਇਆਂ ਹੁਣ ਬਾਲੀਵੁੱਡ ਅਦਾਕਾਰ ਵੀ ਹਰ ਕਦਮ ਫੂਕ-ਫੂਕ ਕੇ ਰੱਖ ਰਹੇ ਨੇ । ਦਲੀਪ ਤਾਹਿਲ ਵੀ ਇਸ ਸਭ ਤੋਂ ਏਨਾਂ ਜ਼ਿਆਦਾ ਘਬਰਾ ਚੁੱਕੇ ਨੇ ਕਿ ਉਨ੍ਹਾਂ ਨੇ ਇੱਕ ਰੇਪ ਸੀਨ ਕਰਨ ਤੋਂ ਪਹਿਲਾਂ ਅਦਾਕਾਰਾ ਦੀ ਸਹਿਮਤੀ ਲਈ ਹੈ ਅਤੇ ਇਸ ਅਦਾਕਾਰਾ ਦੀ ਸਹਿਮਤੀ ਨੂੰ ਬਕਾਇਦਾ ਰਿਕਾਰਡ ਵੀ ਕੀਤਾ ਗਿਆ ਹੈ ।

ਹੋਰ ਵੇਖੋ : ਬਾਲੀਵੁੱਡ ‘ਚ ਹੀਰੋਇਨਾਂ ਵੱਲੋਂ ਲਗਾਏ ਇਲਜ਼ਾਮਾਂ ‘ਤੇ ਕੀ ਬੋਲੇ ਰਾਧੇ ਮਾਂ ,ਵੇਖੋ ਵੀਡਿਓ

 

ਇਸ ਦਾ ਹਾਲ 'ਚ ਇੱਕ ਵੀਡਿਓ ਵੀ ਜਾਰੀ ਹੋਇਆ ਹੈ । ਜਿਸ 'ਚ ਅਦਾਕਾਰਾ ਨੇ ਇਸ ਸੀਨ ਲਈ ਆਪਣੀ ਸਹਿਮਤੀ ਜਤਾਈ ਹੈ ਅਤੇ ਉਸ ਨੇ ਇਸ ਵੀਡਿਓ 'ਚ ਕਿਹਾ ਕਿ ਇਸ ਸੀਨ ਨੂੰ ਕਰਨ 'ਚ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਅਤੇ ਇਸ ਸੀਨ ਨੂੰ ਦੇਣ 'ਚ ਉਹ ਅਸਹਿਜ ਮਹਿਸੂਸ ਨਹੀਂ ਕਰਦੀ । ਦਲੀਪ ਖੁਦ ਵੀ ਇਸ ਵੀਡਿਓ 'ਚ ਕਹਿ ਰਹੇ ਹਨ ਕਿ ਉਹ ਸੁਧੀਰ ਮਿਸ਼ਰਾ ਦੀ ਇੱਕ ਅਪਕਮਿੰਗ ਵੈੱਬ ਸੀਰੀਜ਼ ਲਈ ਰੇਪ ਸੀਨ ਦੇ ਰਹੇ ਹਨ ।ਜਿਸ 'ਚ ਇਸ 'ਚ ਕੰਮ ਕਰਨ ਵਾਲੀ ਅਦਾਕਾਰਾ ਦੀ ਵੀ ਸਹਿਮਤੀ ਹੈ । ਤੁਹਾਨੂੰ ਦੱਸ ਦਈਏ ਕਿ ਤਨੁਸ਼੍ਰੀ ਦੱਤਾ ਤੋਂ ਬਾਅਦ ਇੱਕ-ਇੱਕ ਕਰਕੇ ਕਈ ਹੀਰੋਇਨਾਂ ਸਾਹਮਣੇ ਆ ਰਹੀਆਂ ਨੇ ਕਿ ਉਨ੍ਹਾਂ ਨਾਲ ਕਿਸੇ ਸਮੇਂ ਜ਼ਿਆਦਤੀ ਕੀਤੀ ਸੀ । ਜਿਸ ਤੋਂ ਬਾਅਦ ਮੀ ਟੂ ਮੁਹਿੰਮ ਚੱਲੀ ਅਤੇ ਇੱਕ-ਇੱਕ ਕਰਕੇ ਕਈ ਨਾਮ ਸਾਹਮਣੇ ਆ ਰਹੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network